ਵਿਦਿਆਰਥਣਾਂ ਨੇ ਪੀਸ ਟੂ ਪੀਕਸ ਤਹਿਤ ਲਾਇਆ ਟੂਰ
ਐਸ. ਡੀ. ਕੰਨਿਆਂ ਮਹਾਂਵਿਦਿਆਲਾ ਮਾਨਸਾ
Publish Date: Mon, 06 Apr 2026 07:38 PM (IST)
Updated Date: Tue, 07 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਡੀ ਕੰਨਿਆਂ ਕਾਲਜ ਮਾਨਸਾ ਵੱਲੋਂ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਦੀ ਯੋਗ ਅਗਵਾਈ ਹੇਠ 26 ਮਾਰਚ ਤੋਂ 29 ਮਾਰਚ 2026 ਤੱਕ ਤਿੰਨ ਦਿਨਾਂ ਦਾ ਸ਼ਾਨਦਾਰ ਸਿੱਖਿਆਤਮਕ ਅਤੇ ਮਨੋਰੰਜਕ ਪੀਸ ਟੂ ਪੀਕਸ ਨਾਮਕ ਟੂਰ ਕਰਵਾਇਆ ਗਿਆ। ਇਸ ਵਿੱਚ ਵਿਦਿਅਰਥਣਾਂ ਨੂੰ ਹਰਿਦੁਆਰ, ਰਿਸ਼ੀਕੇਸ਼, ਦੇਹਰਾਦੂਨ ਅਤੇ ਮਸੂਰੀ ਦੇ ਪ੍ਰਸਿੱਧ ਪ੍ਰਾਕ੍ਰਿਤਕ ਸਥਾਨਾਂ ਦਾ ਦੌਰਾ ਕਰਵਾਇਆ ਗਿਆ। ਯਾਤਰਾ ਦੀ ਸ਼ੁਰੂਆਤ ਕਾਲਜ ਪ੍ਰਧਾਨ ਇੰਜ. ਵਿਨੋਦ ਕੁਮਾਰ ਜ਼ਿੰਦਲ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਯਾਤਰਾ ਦੌਰਾਨ ਵਿਦਿਅਰਥਣਾਂ ਵਿਚ ਸ਼ਾਨਦਾਰ ਜੋਸ਼ ਦੇਖਣ ਨੂੰ ਮਿਲਿਆ। ਹਰਿਦੁਆਰ ਵਿੱਚ ਗੰਗਾ ਆਰਤੀ ਅਤੇ ਮੰਦਰਾਂ ਦੇ ਦਰਸ਼ਨ ਕੀਤੇ ਗਏ, ਰਿਸ਼ਿਕੇਸ਼ ਵਿੱਚ ਰਾਮ ਝੂਲਾ ਤੇ ਤ੍ਰਿਵੇਣੀ ਘਾਟ ਵੇਖੇ ਗਏ, ਦੇਹਰਾਦੂਨ ਵਿੱਚ ਸਹਸਰਧਾਰਾ ਅਤੇ ਕੇਸ਼ਵ ਮੰਦਰ ਦਾ ਦੌਰਾ ਕੀਤਾ ਗਿਆ, ਜਦਕਿ ਮਸੂਰੀ ਵਿੱਚ ਕੈਂਪਟੀ ਫਾਲ, ਭੱਟਾ ਫਾਲ, ਮਾਲ ਰੋਡ ਅਤੇ ਕੰਪਨੀ ਗਾਰਡਨ ਦਾ ਅਨੰਦ ਲਿਆ ਗਿਆ। ਬੋਟਿੰਗ ਅਤੇ ਰੋਪ ਵੇ ਵਰਗੀਆਂ ਗਤੀਵਿਧੀਆਂ ਨੇ ਯਾਤਰਾ ਨੂੰ ਹੋਰ ਰੰਗੀਨ ਬਣਾਇਆ। ਅਜਿਹੇ ਟੂਰ ਨਾ ਸਿਰਫ ਵਿਦਿਅਰਥਣਾਂ ਵਿਚ ਮਿਲਵਰਤਣ ਅਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਕਰਦੇ ਹਨ, ਬਲਕਿ ਉਨ੍ਹਾਂ ਦੀ ਸਿੱਖਿਆਤਮਕ ਜਾਣਕਾਰੀ ਵਿਚ ਵੀ ਵਾਧਾ ਕਰਦੇ ਹਨ। ਪੀਸ ਟੂ ਪੀਕਸ ਨਾਮਕ ਇਹ ਟੂਰ ਬਹੁਤ ਹੀ ਸ਼ਾਨਦਾਰ ਅਤੇ ਯਾਦਗਾਰੀ ਰਿਹਾ।