ਸਕੂਲ ਆਫ਼ ਐਮੀਨੇਂਸ ਦੇ ਦੌਰੇ 'ਤੇ ਸਿੱਖਿਆ ਮੰਤਰੀ: ਗੰਦਗੀ ਦੇਖ ਅਧਿਕਾਰੀਆਂ ਦੀ ਲਾਈ ਕਲਾਸ, ਦਿੱਤੇ ਇਹ ਹੁਕਮ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਨਸਾ ਸਥਿੱਤ ਸਕੂਲ ਆਫ਼ ਐਮੀਨੈਂਸ ਦਾ ਅਚਾਨਕ ਦੌਰਾ ਕੀਤਾ। ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਵੀ ਉਨ੍ਹਾਂ ਨਾਲ ਮੌਜੂਦ ਸਨ। ਸਿੱਖਿਆ ਮੰਤਰੀ ਵੱਲੋਂ ਸਕੂਲ ਨਜ਼ਦੀਕ ਬਣ ਰਹੀ ਨਵੀਂ ਬਿਲਡਿੰਗ ਦਾ ਵੀ ਨਿਰੀਖਣ ਕੀਤਾ। ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
Publish Date: Thu, 26 Feb 2026 02:47 PM (IST)
Updated Date: Thu, 26 Feb 2026 02:48 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਨਸਾ ਸਥਿੱਤ ਸਕੂਲ ਆਫ਼ ਐਮੀਨੈਂਸ ਦਾ ਅਚਾਨਕ ਦੌਰਾ ਕੀਤਾ। ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਵੀ ਉਨ੍ਹਾਂ ਨਾਲ ਮੌਜੂਦ ਸਨ। ਸਿੱਖਿਆ ਮੰਤਰੀ ਵੱਲੋਂ ਸਕੂਲ ਨਜ਼ਦੀਕ ਬਣ ਰਹੀ ਨਵੀਂ ਬਿਲਡਿੰਗ ਦਾ ਵੀ ਨਿਰੀਖਣ ਕੀਤਾ। ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਦੌਰਾਨ ਹੀ ਸਕੂਲ ਨਜ਼ਦੀਕ ਲੱਗੇ ਕੂੜੇ ਡੰਪ ’ਤੇ ਨਰਾਜ਼ ਦਿਖਾਈ ਦਿੱਤੇ ਅਤੇ ਤੁਰੰਤ ਉਨ੍ਹਾਂ ਨੇ ਇਸ ਨੂੰ ਹਟਾਉਣ ਲਈ ਕਿਹਾ । ਇਸ ਸਬੰਧੀ ਉਨ੍ਹਾਂ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਇਸ ਗੰਦਗੀ ਨੂੰ ਇੱਥੋਂ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਉਨ੍ਹਾਂ ਹੀ ਪਵਿੱਤਰ ਹੈ, ਜਿੰਨ੍ਹਾਂ ਗੁਰਦੁਆਰਾ ਅਤੇ ਮੰਦਰ ਹੈ। ਇੱਥੋਂ ਵਿੱਦਿਆ ਮਿਲਦੀ ਹੈ। ਗੁਰਦੁਆਰਾ ਅਤੇ ਮੰਦਰ ਕੋਲ ਜਿਸ ਤਰ੍ਹਾਂ ਕੋਈ ਕੂੜਾ ਘਰ ਬਣਨਾ ਚੰਗਾ ਨਹੀਂ, ਇਸੇ ਤਰ੍ਹਾਂ ਸਕੂਲ ਵਿੱਦਿਆ ਮੰਦਰ ਹੈ ਅਤੇ ਇਸ ਨਜ਼ਦੀਕ ਵੀ ਕੂੜੇ ਦੇ ਢੇਰ ਨਹੀਂ ਲੱਗਣੇ ਚਾਹੀਦੇ। ਇਸ ਨੂੰ ਮਤਾ ਪਾ ਕੇ ਹਟਾਇਆ ਜਾਵੇ। ਇੰਨ੍ਹਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਵੀ ਆਪਣੀ ਇਹ ਵੀਡਿਉ ਸਾਂਝੀ ਕੀਤੀ ਹੈ। ਸਕੂਲ ਵਿੱਚ ਕੁੱਝ ਬੱਚੇ ਟੀਨਸ਼ੈਡ ਹੇਠਾਂ ਪੜ੍ਹਾਈ ਕਰਦੇ ਮਿਲੇ। ਇਸ ’ਤੇ ਮੰਤਰੀ ਨੇ ਉਨ੍ਹਾਂ ਕੋਲੋਂ ਮੁਆਫ਼ੀ ਮੰਗੀ ਅਤੇ ਵਿਸ਼ਵਾਸ ਦਿੱਤਾ ਕਿ ਅਗਲੇ ਇੱਕ ਮਹੀਨੇ ਵਿੱਚ ਉਨ੍ਹਾਂ ਨੂੰ ਨਵੀਂ ਅਤੇ ਆਧੁਨਿਕ ਸਹੂਲਤਾਂ ਨਾਲ ਲੈੱਸ ਸ਼ਾਨਦਾਰ ਸਕੂਲ ਬਿਲਡਿੰਗ ਮਿਲੇਗੀ, ਜਿੱਥੇ ਉਹ ਬਿਹਤਰ ਮਾਹੌਲ ’ਚ ਪੜ੍ਹਾਈ ਕਰ ਸਕਣਗੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਗਾਤਾਰ ਸੂਬੇ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕਰ ਰਹੇ ਹਨ। ਇਸ ਕੜੀ ’ਚ ਉਨ੍ਹਾਂ ਨੇ ਮਾਨਸਾ ਸ਼ਹਿਰ ਦੇ ਸਕੂਲ ਆਫ਼ ਐਮੀਨੈਂਸ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਪੜ੍ਹਾਈ ਦੇ ਨਾਲ ਸਬੰਧਤ ਸਵਾਲ ਜਵਾਬ ਵੀ ਕੀਤੇ। ਉਨ੍ਹਾਂ ਦੀ ਤਿਆਰੀ ’ਤੇ ਸੰਤੁਸ਼ਟੀ ਜਤਾਉਂਦੇ ਹੋਏ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ। ਉਨ੍ਹਾਂ ਨੇ ਨਿਰਮਾਣ ਅਧੀਨ ਬਿਲਡਿੰਗ ਦਾ ਜਾਇਜ਼ਾ ਲਿਆ ਅਤੇ ਸਕੂਲ ਪ੍ਰਬੰਧਨ ਨਾਲ ਹੋਰ ਸਹੂਲਤਾਂ ਨੂੰ ਲੈ ਕੇ ਵੀ ਚਰਚਾ ਕੀਤੀ। ਇਸ ਦੌਰਾਨ ਸਕੂਲ ਕੋਲ ਬਣੇ ਕੂੜਾ ਡੰਪ ਨੂੰ ਲੈ ਕੇ ਉਨ੍ਹਾਂ ਨੇ ਸਖ਼ਤ ਰੁੱਖ ਅਪਣਾਇਆ ਅਤੇ ਨਗਰ ਕੌਂਸਲ ਅਧਿਕਾਰਆਂ ਨੂੰ ਆਦੇਸ਼ ਦਿੱਤੇ ਕਿ ਪ੍ਰਸਤਾਵ ਲਾਗੂ ਕਰ ਤੁਰੰਤ ਹਟਾਇਆ ਜਾਵੇ ਕਿਉਂਕਿ ਸਕੂਲ ਕੋਲ ਕੂੜਾ ਡੰਪ ਨਹੀਂ ਹੋਣਾ ਚਾਹੀਦਾ।