ਸਿੱਖਿਆ ਮਾਹਿਰ ਅਸ਼ੋਕ ਸਦਿਉੜਾ ਹੋਣਗੇ ਵਿਦਿਆਰਥੀਆਂ ਦੇ ਰੂਬਰੂ
ਵਿਦਿਆਰਥੀਆਂ ਦੇ ਰਾਹ ਦਸੇਰੇ ਵਜੋਂ ਜਾਣੇ
Publish Date: Thu, 26 Mar 2026 08:29 PM (IST)
Updated Date: Thu, 26 Mar 2026 08:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਵਿਦਿਆਰਥੀਆਂ ਦੇ ਰਾਹ ਦਸੇਰੇ ਵਜੋਂ ਜਾਣੇ ਜਾਂਦੇ ਸਿੱਖਿਆ ਮਾਹਿਰ ਸੱਭਿਆਚਾਰ ਚੇਤਨਾ ਮੰਚ ਮਾਨਸਾ ਦੇ ਸੱਦੇ ’ਤੇ 28 ਮਾਰਚ ਨੂੰ ਐੱਸਡੀ ਕੰਨਿਆ ਮਹਾਵਿਦਿਆਲਾ ਮਾਨਸਾ ਵਿਖੇ ਵਿਦਿਆਰਥੀਆਂ ਦੇ ਰੂਬਰੂ ਹੋਣਗੇ। ਉਨ੍ਹਾਂ ਦੀ ਅਗਵਾਈ ਚ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਸਿੱਖਿਆ ਕੇਂਦਰ ਚਲ ਰਹੇ ਹਨ, ਜਿੱਥੋਂ ਸੈਂਕੜੇ ਵਿਦਿਆਰਥੀ ਉਨ੍ਹਾਂ ਤੋਂ ਸੁਚੱਜੀ ਅਗਵਾਈ ਲੈਣ ਰਹੇ ਹਨ। ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ ਅਤੇ ਪ੍ਰੋਗਰਾਮ ਦੇ ਸੰਚਾਲਕ ਰਾਜ ਜੋਸ਼ੀ ਨੇ ਦੱਸਿਆ ਕਿ ‘ਚਾਨਣ ਦੇ ਵਣਜਾਰੇ’ ਬੈਨਰ ਹੇਠ ਹੋ ਰਹੇ ਇਸ ਪ੍ਰੇਰਨਾਦਾਇਕ ਸੈਮੀਨਾਰ ਦੌਰਾਨ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਵੱਖ-ਵੱਖ ਨੁਕਤਿਆਂ ਤੋਂ ਇਲਾਵਾ ਉਹ ਆਪਣੀ ਜੀਵਨ ਯਾਤਰਾ ਅਤੇ ਸਫਲਤਾ ਦੇ ਅਨੁਭਵਾਂ ਨੂੰ ਵੀ ਸਾਂਝਾ ਕਰਨਗੇ। ਮੰਚ ਦੇ ਜਨਰਲ ਸਕੱਤਰ ਹਰਦੀਪ ਸਿੱਧੂ, ਵਿੱਤ ਸਕੱਤਰ ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਬਲਰਾਜ ਨੰਗਲ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ, ਸਿੱਖਿਆ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸੈਮੀਨਾਰ ਦੀ ਤਿਆਰੀ ਮੀਟਿੰਗ ਦੌਰਾਨ ਮੰਚ ਦੇ ਸੀਨੀਅਰ ਆਗੂ ਸਰਬਜੀਤ ਕੌਸ਼ਿਲ, ਨਰਿੰਦਰ ਸ਼ਰਮਾ, ਹਰਜੀਵਨ ਸਰਾਂ ਆਦਿ ਹਾਜ਼ਰ ਸਨ।