ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਮੁੱਖ ਉਦੇਸ਼ : ਪ੍ਰਧਾਨ
ਈਕੋ ਵੀਲਰਜ਼ ਸਾਈਕਲ ਕਲੱਬ ਮਾਨਸਾ ਵੱਲੋਂ
Publish Date: Sun, 01 Mar 2026 06:43 PM (IST)
Updated Date: Mon, 02 Mar 2026 04:11 AM (IST)
ਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਈਕੋ ਵ੍ਹੀਲਰਜ਼ ਸਾਈਕਲ ਕਲੱਬ ਮਾਨਸਾ ਵੱਲੋਂ ਇੱਕ ਮਹੀਨਾਵਾਰ ਸਾਈਕਲਿੰਗ ਚੈਲੇਂਜ 'ਕਿਸਮੇਂ ਕਿਤਨਾ ਹੈ ਦਮ' ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ’ਚ ਬੱਸ ਅੱਡਾ ਮਾਨਸਾ ਤੋਂ ਹਰੀ ਝੰਡੀ ਦਿਖਾ ਕੇ ਸ਼ੂਰੂ ਕੀਤਾ ਗਿਆ। ਇਸ ਚੈਲਿੰਜ ’ਚ ਸੱਠ ਦੇ ਕਰੀਬ ਸਾਈਕਲਿਸਟ ਭਾਗ ਲੈ ਰਹੇ ਹਨ, ਜਿਹੜੇ ਲਗਾਤਾਰ ਇਕ ਮਹੀਨੇ ਤੱਕ ਸਾਈਕਲਿੰਗ ਕਰਨਗੇ। ਪ੍ਰੋਜੈਕਟ ਚੈਅਰਮੈਨ ਸ਼ਵੀ ਚਾਹਲ ਨੇ ਜਾਣਕਾਰੀ ਦਿੱਤੀ ਕਿ ਮਹੀਨੇ ਦੇ ਅੰਤ ਵਿੱਚ ਜਿਹੜੇ ਸਾਈਕਲਿਸਟ ਚੈਲੇਂਜ਼ ਪੂਰ੍ਹਾ ਕਰਨਗੇ। ਉਨ੍ਹਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਅਨੁਸਾਰ ਪਲੈਟੀਨਮ, ਡਾਇਮੰਡ, ਗੋਲਡ ਤੇ ਸਿਲਵਰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਈਕੋ ਵੀਲਰਜ ਸਾਈਕਲ ਕਲੱਬ ਦੇ ਸੈਕਟਰੀ ਅਮਨ ਔਲਖ ਅਤੇ ਕਲੱਬ ਦੇ ਸਪੋਕਸਮੈਨ ਨਰਿੰਦਰ ਗੁਪਤਾ ਵੱਲੋਂ ਇਸ ਚੈਲਿੰਜ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਕਲੱਬ ਦਾ ਮੁੱਖ ਉਦੇਸ਼ ਹੈ। ਸਾਈਕਲ ਕਲੱਬ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਲਗਾਤਰ ਸਾਈਕਲਿੰਗ ਚੈਲਿੰਜ ਕਰਵਾਉਂਦਾ ਰਹਿੰਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਸਾਈਕਲਿੰਗ ਨਾਲ ਜੁੜਨ ਅਤੇ ਆਪਣੇ ਆਪ ਨੂੰ ਫਿੱਟ ਕਰਕੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਣ।