ਡੀਏਵੀ ਸਕੂਲ ਮਾਨਸਾ ’ਚ ਪ੍ਰੋਗਰਾਮ ਕਰਵਾਇਆ
ਐਸ ਡੀ ਕੇ ਐਲ ਡੀ ਏ ਵੀ ਸਕੂਲ, ਮਾਨਸਾ
Publish Date: Wed, 22 Apr 2026 04:57 PM (IST)
Updated Date: Thu, 23 Apr 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐਸਡੀਕੇਐਲ ਡੀਏਵੀ ਸਕੂਲ ਮਾਨਸਾ ਵਿੱਚ ਧਰਤੀ ਦਿਵਸ ਦੇ ਮੌਕੇ ‘ਤੇ ਈਕੋ ਕਲੱਬ ਦੀ ਅਗਵਾਈ ਹੇਠ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ “ਆਰ ਪਾਵਰ ਆਰ ਪਲੇਨਟ” ਥੀਮ ‘ਤੇ ਇਕੋ ਫੈਸ਼ਨ ਸ਼ੋਅ ਕਰਵਾਇਆ। ਇਸ ਦੌਰਾਨ ਬੱਚਿਆਂ ਨੇ ਧਰਤੀ, ਰੁੱਖ, ਸੂਰਜ, ਫੁੱਲ, ਸੱਪ, ਮੋਰ, ਪਾਣੀ ਅਤੇ ਦਰਿਆ ਦੇ ਰੂਪ ਧਾਰ ਕੇ ਸੁੰਦਰ ਪ੍ਰਸਤੁਤੀਆਂ ਦਿੱਤੀਆਂ। ਉਨ੍ਹਾਂ ਦੀ ਸ੍ਰਿਜਨਾਤਮਕਤਾ, ਆਤਮ ਵਿਸ਼ਵਾਸ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਕਾਬਿਲ-ਏ-ਦਾਦ ਰਹੀ। ਤੀਜੀ ਜਮਾਤ ਵਿੱਚ ਸਮਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਸਾਇਰਾ ਅਰੋੜਾ ਦੂਜੇ ਅਤੇ ਦਿਲਜੋਤ ਤੀਜੇ ਸਥਾਨ ‘ਤੇ ਰਹੇ। ਚੌਥੀ ਜਮਾਤ ਵਿੱਚ ਹੂਮੀਸ਼ਾ ਪਹਿਲੇ, ਇਸ਼ਿਕਾ ਦੂਜੇ ਅਤੇ ਇਕਨੂਰ ਤੀਜੇ ਸਥਾਨ ‘ਤੇ ਰਹੇ। ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਵੱਲੋਂ ਹਰ ਜਮਾਤ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟ੍ਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਗਏ। ਇਸ ਮੌਕੇ ਵਿਦਿਆਰਥੀਆਂ ਨੇ ਪਾਣੀ ਦੀ ਬੱਚਤ, ਊਰਜ਼ਾ ਸੰਭਾਲ ਅਤੇ ਹਰੇਭਰੇ ਵਾਤਾਵਰਣ ਦੀ ਰੱਖਿਆ ਲਈ ਸ਼ਪਥ ਵੀ ਲਈ। ਸਵੇਰੇ ਦੀ ਸਭਾ ਵਿੱਚ ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਦੀ ਸੰਭਾਲ ‘ਤੇ ਖ਼ਾਸ ਜ਼ੋਰ ਦਿੱਤਾ। ਉਨ੍ਹਾਂ ਨੇ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਘਟਾਉਣ ਦੀ ਸਲਾਹ ਦਿੱਤੀ ਅਤੇ ਦੱਸਿਆ ਕਿ ਇਹ ਮਿੱਟੀ ਅਤੇ ਪਾਣੀ ਦੇ ਸਰੋਤਾਂ ਲਈ ਨੁਕਸਾਨਦਾਇਕ ਹਨ। ਬੱਚਿਆਂ ਨੂੰ ਸਟੀਲ ਜਾਂ ਕੱਚ ਦੀਆਂ ਬੋਤਲਾਂ ਵਰਤਣ ਲਈ ਪ੍ਰੇਰਿਤ ਕੀਤਾ ਗਿਆ, ਜੋ ਸੁਰੱਖਿਅਤ ਅਤੇ ਵਾਰ-ਵਾਰ ਵਰਤੀਆਂ ਜਾ ਸਕਦੀਆਂ ਹਨ। ਨਾਲ ਹੀ ਉਨ੍ਹਾਂ ਨੇ ਪਾਣੀ ਦੀ ਬਚਤ ਦੀ ਮਹੱਤਤਾ ਵੀ ਸਮਝਾਈ ਅਤੇ ਦਿਨਚਰਿਆ ਵਿੱਚ ਛੋਟੀਆਂ ਆਦਤਾਂ ਰਾਹੀਂ ਇਸਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਪੰਜਵੀਂ, ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ “ਵੈਸਟ ਰਿਡਕਸ਼ਨ ਚੈਲੈਂਜ” ਤਹਿਤ ਫਾਲਤੂ ਸਮਾਨ ਨਾਲ ਲਾਭਦਾਇਕ ਚੀਜ਼ਾਂ ਤਿਆਰ ਕਰਕੇ ਆਪਣੀ ਕਲਾ ਦਿਖਾਈ। ਕਾਰਜਕ੍ਰਮ ਦਾ ਮੰਚ ਸੰਚਾਲਨ ਅਧਿਆਪਕਾ ਮੋਨਿਕਾ ਮਿੱਤਲ ਵੱਲੋਂ ਕੀਤਾ ਗਿਆ, ਜਦਕਿ ਜੱਜ ਵਜੋਂ ਈਸ਼ਾ ਚੌਧਰੀ ਅਤੇ ਈਸ਼ਾ ਵਾਲੀਆ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ। ਇਹ ਸਮਾਗਮ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਪ੍ਰੋਤਸਾਹਿਤ ਕਰਨ ਵਿੱਚ ਬਹੁਤ ਸਫਲ ਸਾਬਤ ਹੋਇਆ।