8 ਫ਼ਰਵਰੀ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਬਾਰੇ ਡੀਟੀਐੱਫ਼ ਵੱਲੋਂ ਮੀਟਿੰਗ
ਪੁਰਾਣੀ ਪੈਨਸ਼ਨ ਪ੍ਰਾਪਤੀ ਨੂੰ ਲੈ ਕੇ ਸੂਬੇ ਦੇ
Publish Date: Sun, 01 Feb 2026 06:07 PM (IST)
Updated Date: Mon, 02 Feb 2026 04:11 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਪੁਰਾਣੀ ਪੈਨਸ਼ਨ ਪ੍ਰਾਪਤੀ ਨੂੰ ਲੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਨਵੈਨਸ਼ਨ ਹੋ ਰਹੀ ਹੈ। ਇਸ ਕੜੀ ਤਹਿਤ 8 ਫ਼ਰਵਰੀ ਨੂੰ ਪੈਨਸ਼ਨਰ ਭਵਨ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਰੱਖੀ ਗਈ ਹੈ। ਭਰਵੀਂ ਸ਼ਮੂਲੀਅਤ ਕਰਨ ਨੂੰ ਲੈ ਆਈਟੀਆਈ ਬੁਢਲਾਡਾ ਵਿਖੇ ਬਲਾਕ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡੀਟੀਐੱਫ਼ ਦੇ ਬਲਾਕ ਪ੍ਰਧਾਨ ਗੁਰਦਾਸ ਗੁਰਨੇ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਵਾਅਦੇ ਤੋਂ ਭੱਜ ਚੁੱਕੀ ਹੈ ਤੇ ਪਿਛਲੇ ਚਾਰ ਸਾਲਾਂ ਤੋਂ ਗੁੰਮਰਾਹ ਕਰ ਰਹੀ ਹੈ। ਇਸ ਲਈ ਇਕਜੁੱਟ ਹੋ ਕੇ ਚੋਣ ਵਰ੍ਹੇ ਵਿੱਚ ਸਰਕਾਰ ਨੂੰ ਘੇਰਨ ਦੀ ਤਿਆਰੀ ਤਹਿਤ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਹੋ ਰਹੀਆਂ ਹਨ। ਸਾਨੂੰ ਵੱਧ ਤੋਂ ਵੱਧ ਪੀੜਤ ਸਾਥੀਆਂ ਨੂੰ ਲੈ ਕਨਵੈਨਸ਼ਨ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਸੂਬਾਈ ਆਗੂ ਜਸਵੀਰ ਭੰਮੇ ਨੇ ਕਿਹਾ ਕਿ ਸਾਨੂੰ ਏਕੇ ਦੇ ਰੂਪ ’ਚ ਪੈਨਸ਼ਨ ਬਹਾਲੀ ਦੀ ਲੜਾਈ ਲੜਨੀ ਪਵੇਗੀ। ਕਨਵੈਨਸ਼ਨ ਵਿੱਚ ਅਧਿਆਪਕ ਵਰਗ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਭਾਗਾਂ ਦੇ ਪੀੜਤ ਸਾਥੀ ਜਥੇਬੰਦਕ ਰੂਪ ’ਚ ਹਿੱਸਾ ਲੈ ਰਹੇ ਹਨ। ਇਸ ਮੌਕੇ ਮਨਮੋਹਨ ਸਿੰਘ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ, ਗੁਰਪ੍ਰੀਤ ਬੀਰੋਕੇ ਬਲਾਕ ਸਕੱਤਰ, ਸੀਨੀਅਰ ਮੀਤ ਪ੍ਰਧਾਨ ਗੁਰਲਾਲ ਗੁਰਨੇ ਨੇ ਵੀ ਸੰਬੋਧਨ ਕੀਤਾ। ਮੀਟਿੰਗ ’ਚ ਲੈਕਚਰਾਰ ਨਾਇਬ ਸਿੰਘ, ਲੈਕਚਰਾਰ ਗੁਰਜੀਤ ਸਿੰਘ, ਲੈਕਚਰਾਰ ਲਖਵੀਰ ਸਿੰਘ, ਮਿਸ਼ਰਾ ਸਿੰਘ, ਸੰਤੋਖ ਸਿੰਘ, ਅਮਨਦੀਪ ਕੁਮਾਰ, ਸੁਖਚੈਨ ਸਿੰਘ ਬਾਵਾ, ਗੁਰਵਿੰਦਰ ਸਿੰਘ, ਤੇਗਬਹਾਦਰ ਸਿੰਘ, ਨਿਤਿਨ ਬੁਢਲਾਡਾ, ਮਨਪ੍ਰੀਤ ਸਿੰਘ, ਗੁਰਦਿੱਤ ਸਿੰਘ, ਗੁਰਪ੍ਰੀਤ ਸਿੰਘ, ਅਕਾਸ਼ਦੀਪ ਬੁਢਲਾਡਾ, ਰਿਸ਼ੀਪਾਲ ਬੁਢਲਾਡਾ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ, ਦਰਸ਼ਨ ਗੁਰਨੇ, ਤਰਲੋਕ ਜੈਨ, ਸਿਕੰਦਰ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ, ਜਗਤਾਰ ਸਿੰਘ, ਖੁਸ਼ਨਸੀਬ ਸਿੰਘ ਆਦਿ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।