ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਦੋਸਤ ’ਤੇ ਕੇਸ
ਨਸ਼ੇ ਦੀ ਓਵਰਡੋਜ ਨਸ਼ੇ ਦੀ ਓਵਰਡੋਜ
Publish Date: Sat, 14 Feb 2026 07:34 PM (IST)
Updated Date: Sun, 15 Feb 2026 04:12 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਦੋਸਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਬੁਢਲਾਡਾ ‘ਚ ਇਕ ਨੌਜਵਾਨ ਦੀ ਲਾਸ਼ ਪੁਰਾਣੀ ਗੈਸ ਏਜੰਸੀ ਕੋਲ ਮਿਲੀ ਸੀ, ਜਿਸ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਪੁਲਿਸ ਨੇ ਰਾਬਤਾ ਕੀਤਾ। ਉਸ ਬਾਅਦ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਬਾਅਦ ਉਸ ਦੇ ਨਾਲ ਆਏ ਦੋਸਤ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ। ਥਾਣਾ ਸਿਟੀ ਬੁਢਲਾਡਾ ਦੇ ਜਾਂਚ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੈਸ ਏਜੰਸੀ ਨੇੜੇ ਨੌਜਵਾਨ ਦੀ ਲਾਸ਼ ਮਿਲੀ ਸੀ। ੳਸ ਦੀ ਸ਼ਨਾਖ਼ਤ ਪਰਵਿੰਦਰ ਸਿੰਘ ਵੱਜੋਂ ਹੋਈ। ਸੁਖਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਪਰਵਿੰਦਰ ਸਿੰਘ ਨਸ਼ੇ ਦਾ ਆਦਿ ਹੋ ਗਿਆ ਸੀ ਤੇ ਉਸ ਦਾ ਦੋਸਤ ਹਰਮਨ ਸਿੰਘ ਵੀ ਨਸ਼ਾ ਕਰਦਾ ਸੀ। ਦੋਨਾਂ ਨੂੰ ਪਰਿਵਾਰ ਤੇ ਪਿੰਡ ਦੇ ਲੋਕ ਨਸ਼ੇ ਤੋਂ ਰੋਕਦੇ ਸਨ। ਪਰ ਉਹ ਹਟੇ ਨਹੀਂ। ਪਰਵਿੰਦਰ ਸਿੰਘ ਤੇ ਉਸਦਾ ਦੋਸਤ ਹਰਮਨਪ੍ਰੀਤ ਸਿੰਘ ਘਰੋਂ 5 ਹਜ਼ਾਰ ਰੁਪਏ ਲੈ ਕੇ ਗਏ, ਫਿਰ ਘਰ ਨਹੀਂ ਪਰਤੇ। ਇਸ ਬਾਅਦ ਉਸ ਨੇ ਤੇ ਰਿਸ਼ਤੇਦਾਰਾਂ ਉਨ੍ਹਾਂ ਦੀ ਤਲਾਸ਼ ਕਰਨੀ ਸ਼ੁਰੁ ਕਰ ਦਿੱਤੀ। ਪਰ ਫ਼ਿਰ ਪੁਰਾਣੀ ਗੈਸ ਏਜੰਸੀ ਬੁਢਲਾਡਾ ਕੋਲ ਇਕ ਲਾਸ਼ ਮਿਲਣ ਦੀ ਸੂਚਨਾ ਮਿਲੀ। ਜਦ ਉਨ੍ਹਾਂ ਜਾ ਕੇ ਦੇਖਿਆ ਤਾਂ ਲਾਸ਼ ਉਸਦੇ ਪੁੱਤਰ ਪਰਵਿੰਦਰ ਸਿੰਘ ਦੀ ਸੀ। ਹਰਮਨਪ੍ਰੀਤ ਸਿੰਘ ਨੇ ਨਸ਼ੇ ਦੀ ਉਸ ਨੂੰ ਜ਼ਿਆਦਾ ਡੋਜ਼ ਦਿੱਤੀ ਹੈ। ਉਹ ਪਰਵਿੰਦਰ ਨੂੰ ਪਲਾਟ ’ਚ ਛੱਡ ਕੇ ਹੀ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਮੋਹਨ ਲਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਪਾਲ ਸਿੰਘ ਦੇ ਬਿਆਨ ਤੇ ਮ੍ਰਿਤਕ ਪਰਵਿੰਦਰ ਸਿੰਘ ਦੇ ਦੋਸਤ ਹਰਮਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲਾਸ਼ ਪੋਸਟਮਾਰਟਮ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।