ਗਣਤੰਤਰ ਦਿਵਸ ’ਤੇ ਡਾ. ਜਸਪਾਲ ਸਿੰਘ ਸਨਮਾਨਿਤ
ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ) ਦੇ ਬੁਲਾਰੇ
Publish Date: Wed, 28 Jan 2026 06:33 PM (IST)
Updated Date: Thu, 29 Jan 2026 04:07 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ) ਦੇ ਬੁਲਾਰੇ ਡਾ. ਜਸਪਾਲ ਸਿੰਘ ਨੂੰ ਪਿਛਲੇ ਸਮੇਂ ਵਿੱਚ ਨਸ਼ਿਆਂ ਵਿਰੁੱਧ ਕੀਤੀਆਂ ਜਾਗਰੂਕ ਗਤੀਵਿਧੀਆਂ ਲਈ 26 ਜਨਵਰੀ 2026 ਨੂੰ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੁਆਰਾ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਜਸਪਾਲ ਸਿੰਘ ਪਿੰਡ ਹੀਰੋਂ ਕਲਾਂ ਜ਼ਿਲ੍ਹਾ ਮਾਨਸਾ ਦੇ ਜੰਮਪਲ ਹਨ ਤੇ ਮਾਤਾ ਸੁੰਦਰੀ ਯੂਨਿਵਰਸਿਟੀ ਗਰਲਜ ਮਾਨਸਾ ਵਿਖੇ ਸਹਾਇਕ ਪ੍ਰੋ (ਫਿਜਿਕਸ) ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਵੱਲੋਂ ਜਾਗਰੂਕਤਾ ਮੁਹਿੰਮ ਵਿੱਚ ਕੁੱਲ 45 ਸਮਾਗਮ , ਪੋਡਕ੍ਸਟ ਅਤੇ ਸੋਸ਼ਲ ਮੀਡੀਆ ਤੇ ਕੀਤੀਆਂ ਗਤੀਵਿਧੀਆਂ ਸਮਾਜ ਲਈ ਉਸਾਰੂ ਸਾਬਿਤ ਹੋ ਰਹੀਆਂ ਹਨ। ਇਸ ਸਨਮਾਨ ਲਈ ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ।