- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਦਿਲਜੋਤ ਕੌਰ ਸ਼ਰਮਾ ਲਈ ਇਨਸਾਫ਼

- ਰਾਜਪਾਲ ਪੰਜਾਬ ਤੇ ਡੀਜੀਪੀ ਦੇ ਨਾਂ ਦਿੱਤਾ ਮੰਗ ਪੱਤਰ
- ਦੋ ਫ਼ਰਵਰੀ ਨੂੰ ਧਰਨੇ ਲਈ ਸੀਪੀ ਲੁਧਿਆਣਾ ਸਾਹਮਣੇ ਪਹੁੰਚਣ ਦਾ ਸੱਦਾ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਐਡਵੋਕੇਟ ਦਿਲਜੋਤ ਸ਼ਰਮਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਇੱਥੇ ਜ਼ਿਲ੍ਹਾ ਸਕੱਤਰੇਤ ਵਿੱਚ ਇੱਕ ਰੋਸ ਧਰਨਾ ਦਿੱਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸਮਾਜਿਕ, ਸਿਆਸੀ ਤੇ ਧਾਰਮਿਕ ਸੰਗਠਨਾਂ ਨੇ ਹਿੱਸਾ ਲਿਆ। ਧਰਨਾਕਾਰੀਆਂ ਨੇ ਐੱਸਐੱਸਪੀ ਮਾਨਸਾ ਰਾਹੀਂ ਰਾਜਪਾਲ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਇੱਕ ਮੰਗ ਪੱਤਰ ਵੀ ਭੇਜਿਆ। ਧਰਨੇ ਵਿੱਚ ਖੱਬੇ ਪੱਖੀ ਪਾਰਟੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ, ਪੀੜਤ ਪਰਿਵਾਰ, ਸਥਾਨਕ ਵਕੀਲ ਅਤੇ ਪਿੰਡ ਰੱਲਾ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀਕੇਯੂ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ, ਆਰਐੱਮਪੀਆਈ ਵੱਲੋਂ ਛੱਜੂ ਰਾਮ ਰਿਸ਼ੀ, ਸੀਪੀਆਈ ਵੱਲੋਂ ਕ੍ਰਿਸ਼ਨ ਚੌਹਾਨ, ਰੈੱਡ ਸਟਾਰ ਧੜੇ ਦੇ ਆਗੂ ਲਾਭ ਸਿੰਘ ਅਕਲੀਆ, ਐੱਨਐੱਚਸੀਪੀਐੱਮ ਵੱਲੋਂ ਜਗਰਾਜ ਰੱਲਾ, ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਐਡਵੋਕੇਟ ਗੁਰਦਾਸ ਸਿੰਘ ਮਾਨ, ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ, ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਹਰਵਿੰਦਰ ਭਾਰਦਵਾਜ, ਆਈਡੀਪੀ ਆਗੂ ਗੁਰਮੇਲ ਸਿੰਘ ਅੱਕਾਂਵਾਲੀ, ਬੀਕੇਯੂ ਏਕਤਾ ਧਨੇਰ ਵੱਲੋਂ ਜਸਪਾਲ ਸਿੰਘ ਉੱਭਾ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵੱਲੋਂ ਬਲਵਿੰਦਰ ਘਰਾਂਗਣਾਂ, ਲਲਕਾਰ ਧੜੇ ਦੇ ਸਾਬਕਾ ਆਗੂ ਰਜਿੰਦਰ ਸਿੰਘ ਜਿੰਦਾ, ਵਿਦਿਆਰਥੀ ਆਗੂਆਂ ਰਵਿੰਦਰ ਲੋਹਗੜ੍ਹ ਤੇ ਅਰਵਿੰਦਰ ਕੌਰ, ਸਿੱਧੂ ਮੂਸੇ ਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ, ਡਾਕਟਰ ਧੰਨਾ ਮੱਲ ਗੋਇਲ, ਪੱਲੇਦਾਰ ਆਗੂ ਸ਼ਿੰਦਰਪਾਲ ਚਕੇਰੀਆਂ ਤੇ ਜਸਵੀਰ ਮਲਕੋਂ, ਬੀਕੇਯੂ ਲੱਖੋਵਾਲ ਵੱਲੋਂ ਨਿਰਮਲ ਸਿੰਘ ਝੰਡੂਕੇ, ਬੀਕੇਯੂ ਵਲੋਂ ਬੋਘ ਸਿੰਘ ਮਾਨਸਾ, ਡੇਰਾ ਐਕਸ਼ਨ ਕਮੇਟੀ ਰੱਲਾ ਵੱਲੋਂ ਸੁਦਾਗਰ ਸਿੰਘ, ਬੀਕੇਯੂ ਮਾਲਵਾ ਵੱਲੋਂ ਧਰਮਿੰਦਰ ਪਸ਼ੌਰ ਨੇ ਸੰਬੋਧਨ ਕੀਤਾ। ਧਰਨੇ ਵਿੱਚ ਦਿਲਜੋਤ ਸ਼ਰਮਾ ਦਾ ਛੋਟਾ ਭਰਾ ਅਭਿਸ਼ੇਕ ਸ਼ਰਮਾ ਅਤੇ ਮਾਮਾ ਕੌਰ ਸੈਨ ਵੀ ਹਾਜ਼ਰ ਸਨ। ਦਿਲਜੋਤ ਸ਼ਰਮਾ ਇਨਸਾਫ਼ ਕਮੇਟੀ ਵੱਲੋਂ ਬੋਲਦਿਆਂ ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਨੱਤ ਨੇ ਦੱਸਿਆ ਕਿ ਐਕਸ਼ਨ ਕਮੇਟੀ ਤੇ ਪਰਿਵਾਰ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਲੁਧਿਆਣਾ ਵਿਖੇ ਗੱਲਬਾਤ ਲਈ ਬੁਲਾਇਆ ਸੀ। ਸਾਰਾ ਮਾਮਲਾ ਸੁਣਨ ਤੋਂ ਬਾਅਦ ਅਧਿਕਾਰੀਆਂ ਨੇ ਪੜਤਾਲ ਲਈ ਕੁਝ ਦਿਨ ਮੰਗਦਿਆਂ ਕਮੇਟੀ ਨੂੰ 29 ਜਨਵਰੀ ਨੂੰ ਦੁਆਰਾ ਬੁਲਾਇਆ ਹੈ। ਪਰ ਦਿਲਜੋਤ ਨੂੰ ਇਨਸਾਫ਼ ਸਿਰਫ਼ ਸੰਘਰਸ਼ ਦੇ ਦਬਾਅ ਸਦਕਾ ਹੀ ਮਿਲ ਸਕਦਾ ਹੈ। ਇਸ ਲਈ ਅਸੀਂ 2 ਫਰਵਰੀ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਰੱਖੇ ਧਰਨੇ ਲਈ ਜ਼ੋਰਦਾਰ ਤਿਆਰੀਆਂ ਜਾਰੀ ਰੱਖਾਂਗੇ। ਇਸ ਮੌਕੇ ਐਡ. ਸਵਰਨਜੀਤ ਦਲਿਉ, ਰਤਨ ਭੋਲਾ, ਆਤਮਾ ਸਿੰਘ ਪਮਾਰ, ਬਲੌਰ ਸਿੰਘ ਰੱਲਾ, ਗੁਰਸੇਵਕ ਮਾਨ, ਬਲਵਿੰਦਰ ਕੌਰ ਖਾਰਾ, ਮਲਕੀਤ ਸਿੰਘ ਤੂਰ ਵਨਜਾਰਾ, ਮਨਜੀਤ ਸਿੰਘ ਮੀਹਾਂ, ਆਤਮਾ ਰਾਮ ਸਰਦੂਲਗੜ੍ਹ, ਐਡ. ਅਰੁਣਾ ਰਾਣੀ, ਜਤਿੰਦਰ ਆਗਰਾ, ਸ਼ੈਲਰ ਐਸੋਸੀਏਸ਼ਨ ਵੱਲੋਂ ਸ਼ਿਵ ਕੁਮਾਰ, ਮੁਕੇਸ਼ ਕੁਮਾਰ, ਹਰੀ ਰਾਮ ਡਿੰਪਾ ਆਦਿ ਹਾਜ਼ਰ ਸਨ।
*