ਦਾਜ ਲਈ ਤੰਗ ਕਰਨ ’ਤੇ ਪਤੀ ਖ਼ਿਲਾਫ਼ ਕੇਸ ਦਰਜ
ਦਾਜ ਦਹੇਜ ਦੇ ਮਾਮਲੇ ‘ਚ
Publish Date: Mon, 09 Feb 2026 07:33 PM (IST)
Updated Date: Tue, 10 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦਾਜ ਦੀ ਮੰਗ ਦੇ ਮਾਮਲੇ ’ਚ ਥਾਣਾ ਸਦਰ ਮਾਨਸਾ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਬਾਅਦ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਦਲੇਰ ਸਿੰਘ ਨੇ ਦੱਸਿਆ ਕਿ ਮੁਦੈਲਾ ਸੰਦੀਪ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਨੰਗਲ ਕਲਾਂ ਦੁਆਰਾ ਐੱਸਐੱਸਪੀ ਮਾਨਸਾ ਨੂੰ ਦਰਖਾਸਤ ਦਿੱਤੀ ਸੀ। ਇਸ ਦਰਖਾਸਤ ਅਨੁਸਾਰ ਉਸ ਦਾ ਪਤੀ ਉਸ ਕੋਲੋਂ ਦਾਜ ਦੀ ਮੰਗ ਕਰਦਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਦਰਖਾਸਤ ਦੀ ਪੜਤਾਲ ਡੀਐੱਸਪੀ ਸੀਏਡਬਲਿਊ ਨੇ ਕੀਤੀ। ਇਨ੍ਹਾਂ ਦੀ ਪੜਤਾਲ ਤੋਂ ਦਰਖਾਸਤੀ ਦੇ ਪਤੀ ਪਰਮਿੰਦਰ ਸਿੰਘ ਉਕਤ ਨੂੰ ਦਾਜ ਦੀ ਮੰਗ ਕਰਨ ਸਬੰਧੀ ਦੋਸ਼ੀ ਪਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਬਾਅਦ ਪਰਮਿੰਦਰ ਸਿੰਘ ਵਾਸੀ 2109, 33 ਜਨਤਾ ਨਗਰ ਨੇੜੇ ਸ਼ਿਵ ਮੰਦਰ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।