ਡੋਪ ਟੈਸਟ ਪਾਜ਼ੇਟਿਵ ਪਾਏ ਜਾਣ ‘ਤੇ ਚਾਰ ਖ਼ਿਲਾਫ਼ ਕੇਸ
ਮਾਨਸਾ ਪੁਲਿਸ ਨੇ ਡੋਪ
Publish Date: Sun, 18 Jan 2026 06:09 PM (IST)
Updated Date: Mon, 19 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਨੇ ਡੋਪ ਟੈਸਟ ਕਰਵਾਏ ਜਾਣ ਬਾਅਦ ਪਾਜ਼ੇਟਿਵ ਪਾਏ ਜਾਣ ‘ਤੇ ਦੋ ਥਾਣਿਆਂ ’ਚ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਿਟੀ 2 ਮਾਨਸਾ ਦੇ ਜਾਂਚ ਅਧਿਕਾਰੀ ਹੌਲਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਨੇੜੇ ਬੱਸ ਅੱਡਾ ਮਾਨਸਾ ਵਿਖੇ ਦੋ ਜਣਿਆਂ ਨੂੰ ਰੋਕਿਆ। ਉਨ੍ਹਾਂ ਦਾ ਡੋਪ ਟੈਸਟ ਕਰਵਾਏ ਜਾਣ ’ਤੇ ਪਾਜ਼ੇਟਿਵ ਆਇਆ। ਜਾਂਚ ਅਧਿਕਾਰੀ ਹੌਲਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਦੋਨਾਂ ਦੀਪਕ ਉਰਫ਼ ਨੰਨੂ ਤੇ ਕਰਨ ਸਿੰਘ ਉਰਫ਼ ਲੰਬੀ ਵਾਸੀ ਵਾਰਡ-9 ਨੇੜੇ ਨਾਈਆਂ ਵਾਲਾ ਮੰਦਰ ਮਾਨਸਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਜੌੜਕੀਆ ਦੇ ਜਾਂਚ ਅਧਿਕਾਰੀ ਏਐੱਸਆਈ ਦਿਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੁਰਤੀਆ ਰੋਡ ਜੌੜਕੀਆਂ ਵਿਖੇ ਪ੍ਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਤੇ ਕੁਲਵਿੰਦਰ ਸਿੰਘ ਉਰਫ਼ ਜਸ਼ਨ ਵਾਸੀ ਰਾਏਪੁਰ ਨੂੰ ਰੋਕਿਆ ਤੇ ਇਸ ਦੇ ਬਾਅਦ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ। ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।