ਫ਼ਲਾਇੰਗ ਬਰਡਜ਼ ਸਕੂਲ ’ਚ ਲੋੜਵੰਦਾਂ ਨੂੰ ਰੋਟੀ ਦਾਨ
ਫਲਾਇੰਗ ਬਰਡਜ਼ ਸਕੂਲ ਮਾਨਸਾ ਵਿਖੇ
Publish Date: Sat, 21 Mar 2026 07:01 PM (IST)
Updated Date: Sun, 22 Mar 2026 04:13 AM (IST)
ਪੱਤਰ ਪ੍ਰਰੇਕ, ਪੰਜਾਬੀ ਜਾਗਰਣ, ਮਾਨਸਾ : ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਵਿਖੇ ਸਮੂਹਿਕ ਤੌਰ ’ਤੇ ਇਕ ਸਮਾਜਿਕ ਭਲਾਈ ਲਈ ਰੋਟੀ ਦਾਨ ਦਾ ਉਪਰਾਲਾ ਕੀਤਾ ਗਿਆ ਹੈ। ਇਹ ਉਪਰਾਲਾ ਪ੍ਰਿੰਸੀਪਲ ਮੈਡਮ ਝਿਲਮਿਲ ਬਠਲਾ ਦੀ ਦੇਖ ਦੇਖ ਰੇਖ ਵਿੱਚ ਸਾਰੇ ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਕੀਤਾ। ਸਾਰੇ ਬੱਚਿਆਂ ਦੇ ਮਾਪਿਆਂ ਨੇ 20 ਮਾਰਚ 2026 ਨੂੰ ਆਪਣੀ ਇੱਛਾ ਅਨੁਸਾਰ ਰੋਟੀਆਂ ਤੇ ਦਾਲ, ਸਬਜ਼ੀ ਭੇਜ ਕੇ ਨੇਕ ਕਾਰਜ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੇ ਸਮੂਹ ਸਟਾਫ਼ ਵੱਲੋਂ ਸਾਰੇ ਬੱਚਿਆਂ ਤੋਂ ਖਾਣਾ ਇਕੱਠਾ ਕੀਤਾ ਗਿਆ। ਫ਼ਿਰ ਖਾਣੇ ਨੂੰ ਲੋੜਵੰਦਾਂ ਵਿੱਚ ਦਾਨ ਕੀਤਾ ਗਿਆ। ਮਾਪਿਆਂ ਵੱਲੋਂ ਇਸ ਨੇਕ ਕਾਰਜ ਦੀ ਬਹੁਤ ਸ਼ਲਾਘਾ ਕੀਤੀ ਗਈ। ਸਕੂਲ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀ ਨੇਕ ਕਾਰਜ ਲਗਾਤਾਰ ਕੀਤੇ ਜਾਣਗੇ। ਇਸ ਕਾਰਜ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ 20 ਰੁਪਏ ਦੇ ਲੰਗਰ ਪ੍ਰਥਾ ਬਾਰੇ ਜਾਣੂ ਕਰਾਉਣਾ ਸੀ, ਜਿਸ ਨਾਲ ਬੱਚਿਆਂ ਵਿੱਚ ਦਾਨ ਕਰਨ ਅਤੇ ਵੰਡ ਕੇ ਛਕਣ ਦਾ ਗੁਣ ਪੈਦਾ ਹੁੰਦਾ ਹੈ।