ਫ਼ਲਾਇੰਗ ਬਰਡਜ਼ ਸਕੂਲ ’ਚ ਲੋੜਵੰਦਾਂ ਲਈ ਰੋਟੀ ਦਾਨ
ਫਲਾਇੰਗ ਬਰਡਜ਼ ਸਕੂਲ ਮਾਨਸਾ ਵਿਖੇ
Publish Date: Mon, 02 Mar 2026 04:56 PM (IST)
Updated Date: Tue, 03 Mar 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਵਿਖੇ ਸਮੂਹਿਕ ਤੌਰ ’ਤੇ ਇੱਕ ਸਮਾਜ ਭਲਾਈ ਲਈ ਰੋਟੀ ਦਾਨ ਦਾ ਉਪਰਾਲਾ ਕੀਤਾ ਗਿਆ। ਇਹ ਉੱਪਰਾਲਾ ਪ੍ਰਿੰਸੀਪਲ ਮੈਡਮ ਝਿਲਮਿਲ ਬਾਟਲਾ ਦੀ ਦੇਖ ਰੇਖ ਵਿੱਚ ਸਾਰੇ ਸਟਾਫ਼ ਮੈਂਬਰਾਂ ਅਤੇ ਬੱਚਿਆਂ ਦੁਆਰਾ ਕੀਤਾ ਗਿਆ। ਸਾਰੇ ਬੱਚਿਆ ਦੇ ਮਾਪਿਆਂ ਨੇ 28 ਫ਼ਰਵਰੀ 2026 ਨੂੰ ਇੱਛਾ ਅਨੁਸਾਰ ਰੋਟੀਆਂ ਅਤੇ ਸੁੱਕੇ ਆਲੂ ਦੀ ਸਬਜ਼ੀ ਭੇਜਣ ਵਿੱਚ ਖੁਸ਼ੀ ਪ੍ਰਗਟਾਈ। ਸਾਰੇ ਹੀ ਮਾਪਿਆਂ ਨੇ ਇਸ ਨੇਕ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੇ ਸਟਾਫ਼ ਨੇ ਸਾਰੇ ਬੱਚਿਆਂ ਤੋਂ ਖਾਣਾ ਇੱਕਠਾ ਕਰਵਾਇਆ। ਫ਼ਿਰ ਸਾਰੇ ਖਾਣੇ ਨੂੰ ਲੋੜਵੰਦਾਂ/ਤ੍ਰਿਵੈਣੀ ਮੰਦਰ ਨੇੜੇ ਰੇਲਵੇ ਸਟੇਸ਼ਨ ਵਿੱਚ ਦਾਨ ਕਰਵਾਇਆ। ਸਾਰੇ ਮਾਪਿਆਂ ਨੇ ਸਕੂਲ ਵੱਲੋਂ ਲਏ ਗਏ। ਇਸ ਕਦਮ ਦੀ ਖੂਬ ਸ਼ਲਾਘਾ ਕੀਤੀ। ਫ਼ਲਾਇੰਗ ਬਰਡਜ਼ ਸਕੂਲ ਦੀ ਟੀਮ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੰਮ ਹਰ ਮਹੀਨੇ ਕਰਨ ਲਈ ਬਚਨਵੱਧ ਹੈ। ਇਸ ਉਪਰਾਲੇ ਸਦਕਾ ਬੱਚਿਆਂ ਦੇ ਮਨ ਵਿਚ ਦਾਨ ਕਰਨ ਦੀ ਭਾਵਨਾ ਪੈਦਾ ਕਰਨ ਦੀ ਕੋਸਿਸ਼ ਕੀਤੀ ਗਈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਕਿਸੇ ਵੀ ਲੋੜਵੰਦ ਦੀ ਜ਼ਰੂਰਤ ਪੂਰੀ ਕਰ ਸਕਣ।