ਪੁਲਿਸ ਪ੍ਰਸ਼ਾਸ਼ਨ ਨੇ ਆਪ੍ਰੇਸ਼ਨ "ਸੰਪਰਕ ਫ਼ੇਸ-2" ਤਹਿਤ ਕੀਤੀ ਮਿਲਣੀ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ
Publish Date: Fri, 17 Apr 2026 06:06 PM (IST)
Updated Date: Sat, 18 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੇ ਅੰਦਰ "ਸੰਪਰਕ ਫ਼ੇਸ - 2" ਤਹਿਤ ਗੁਰੁ ਨਾਨਕ ਕਾਲਜ ਬੁੱਢਲਾਡਾ ਵਿੱਚ ਵਿਦਿਆਰਥੀ ਮਿਲਣੀ ਕੀਤੀ। ਮੀਟਿੰਗ/ਮਿਲਣੀ ਦੌਰਾਨ ਹਰਜੀਤ ਸਿੰਘ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ, ਐਸਐਸਪੀ ਮਾਨਸਾ ਖੁਦ ਅਤੇ ਸਿਕੰਦਰ ਸਿੰਘ ਚੀਮਾ ਉਪ ਕਪਤਾਨ ਪੁਲਿਸ (ਸ:ਡ) ਬੁੱਢਲਾਡਾ, ਡਾ. ਨਰਿੰਦਰ ਸਿੰਘ ਪ੍ਰਿਸੀਪਲ ਸਮੇਤ ਸਟਾਫ਼ ਗੁਰੂ ਨਾਨਕ ਕਾਲਜ ਬੁਢਲਾਡਾ ਮੌਕੇ ’ਤੇ ਹਾਜ਼ਰ ਸਨ।
ਮੀਟਿੰਗ/ਮਿਲਣੀ ਦੌਰਾਨ ਕਰੀਬ 1500 ਵਿਦਿਆਰਥੀ ਦੇ ਇਕੱਠ ਨੂੰ ਸੰਬੋਧਨ ਕੀਤਾ ਗਿਆ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਇਸ ਵਿਦਿਆਰਥੀ ਮੀਟਿੰਗ/ਮਿਲਣੀ ਵਿੱਚ ਹਰਜੀਤ ਸਿੰਘ ਆਈਪੀਐੱਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਨੇ ਗੁਰੁ ਨਾਨਕ ਕਾਲਜ ਬੁੱਢਲਾਡਾ ਦੇ ਵਿਦਿਆਰਥੀਆਂ/ਸਟਾਫ਼ ਨੂੰ ਆਪਣੀਆਂ ਦੁਖ ਤਕਲੀਫ਼ਾਂ ਅਤੇ ਸੁਝਾਅ ਪ੍ਰਸ਼ਾਸ਼ਨ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧ ਗੂੜੇ ਹੋ ਸਕਣ ਅਤੇ ਸਹਿਯੋਗ ਦੀ ਭਾਵਨਾ ਵਿੱਚ ਵਾਧਾ ਹੋ ਸਕੇ। ਇਸ ਤੋਂ ਇਲਾਵਾ ਵਿਸ਼ੇਸ ਤੌਰ ’ਤੇ ਸਾਰੇ ਵਿਦਿਆਰਥੀਆ ਨੂੰ ਅਪੀਲ ਕੀਤੀ । ਸਮਾਗਮ ਦੌਰਾਨ ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਨੌਜਵਾਨਾਂ/ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ। ਪੁਲਿਸ ਪ੍ਰਸਾਸਨ ਵੱਲੋਂ ਦਿੱਤੀਆ ਜਾ ਰਹੀਆ ਸਾਂਝ ਕੇਦਰ ਦੀਆ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਮਸ਼ੀਨੀ ਯੁੱਗ ਦੇ ਸਮੇਂ ਅਨੁਸਾਰ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਸ਼ੋਸ਼ਲ ਮੀਡੀਆ/ਆਨਲਾਇਨ ਸ਼ੌਂਪਿੰਗ ਦੇ ਚੱਲ ਰਹੇ ਦੌਰ ਵਿਚ ਸਾਈਬਰ ਅਪਰਾਧ ਬਾਰੇ ਸੁਚੇਤ ਹੋਣ ਦੀ ਲੋੜ ਹੈ। ਸਾਈਬਰ ਕਰਾਇਮ ਦੀਆਂ ਸ਼ਿਕਾਇਤਾਂ ਸਬੰਧੀ (ਡਾਇਲ 1930/ਸਾਈਬਰ ਪੋਰਟਲ) ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਸਟਾਫ਼ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਿਦਿਆਰਥੀਆਂ ਦਾ ਇਸ ਪੱਖ ਤੋਂ ਖ਼ਾਸ ਧਿਆਨ ਰੱਖਣ। ਐਸਐਸਪੀ ਮਾਨਸਾ ਵੱਲੋਂ ਅੰਤ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਅੰਦਰ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ।