ਜੀਤਸਰ ਸਕੂਲ ਦੀ ਹੋਈ ਵਿਧਾਨ ਸਭਾ ਸੈਸ਼ਨ ਦੌਰਾਨ ਚਰਚਾ
ਪੰਜਾਬ ਵਿਧਾਨ ਸਭਾ ਬਜ਼ਟ ਸੈਸ਼ਨ ਦੌਰਾਨ
Publish Date: Thu, 12 Mar 2026 05:20 PM (IST)
Updated Date: Thu, 12 Mar 2026 05:21 PM (IST)

ਬੁਢਲਾਡਾ : ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਬੱਛੋਆਣਾ ਦੀ ਚਰਚਾ ਕੀਤੀ। ਇਸ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੁਢਲਾਡਾ ਹਲਕੇ ਵਿੱਚ ਜੀਤਸਰ ਢਾਣੀ ਦੇ ਸਿਰਫ ਕੁੱਝ ਕੁ ਘਰਾਂ ਦੇ 15 ਬੱਚੇ ਜੀਤਸਰ ਸਕੂਲ ਵਿੱਚ ਪੜ੍ਹਦੇ ਹਨ, ਪਰ ਸਕੂਲ ਦੇ ਵਿਦਿਆਰਥੀਆਂ ਦੀ ਸੰਖਿਆ 182 ਹੈ। ਬੱਚੇ ਲਾਗਲੇ ਪਿੰਡਾਂ ਤੋਂ ਆਉਂਦੇ ਹਨ। ਉਨ੍ਹਾਂ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਹਲਕੇ ਦਾ ਪਹਿਲਾ ਸਕੂਲ ਹੈ, ਜੋ ਫੁੱਲੀ ਏਸੀ ਅਤੇ ਅੰਗਰੇਜ਼ੀ ਮੀਡੀਅਮ ਸਕੂਲ ਹੈ। ਸਕੂਲ ਮੁੱਖੀ ਸਤਪਾਲ ਸਿੰਘ ਅਤੇ ਚੇਅਰਮੈਨ ਗੁਰਪਿਆਰ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਇਨ੍ਹਾਂ ਨੇ ਕੀਤੇ ਵਾਅਦੇ ਅਨੁਸਾਰ ਸਕੂਲ ਦੇ ਸ਼ੈੱਡ ਦਾ ਉਦਘਾਟਨ ਕੀਤਾ, ਸੋ ਕਿ ਹੁਣ ਸ਼ੁਰੂ ਹੋ ਗਰਮੀ ਵਿੱਚ ਬੱਚਿਆਂ ਲਈ ਬਹੁਤ ਫ਼ਾਇਦੇਮੰਦ ਹੋ ਰਹਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸਕੂਲ ਦੀ ਚਰਚਾ ਵਿਧਾਨ ਸਭਾ ਵਿੱਚ ਹੋਈ ਹੈ। ਸਕੂਲ ਸਟਾਫ਼ ਰਣਜੀਤ ਸਿੰਘ ਮੁਕੇਸ਼ ਬਾਵਾ, ਮਨਦੀਪ ਕੌਰ, ਮਨਪ੍ਰੀਤ ਕੌਰ ਅਤੇ ਲਵਦੀਪ ਕੌਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਇਸ ਮੌਕੇ ਜਗਦੀਪ ਸਿੰਘ, ਸਮਸ਼ੇਰ ਸਿੰਘ, ਪਾਲ ਕੌਰ, ਸਰਬਜੀਤ ਕੌਰ, ਲਵਜੀਤ ਕੌਰ, ਅਵਤਾਰ ਸਿੰਘ ਕਮੇਟੀ ਮੈਂਬਰ ਆਦਿ ਹਾਜ਼ਰ ਸਨ।