ਦਿਲਜੋਤ ਨੂੰ ਨਿਆਂ ਦਿਵਾਉਣ ਲਈ ਮੀਟਿੰਗ ਭਲਕੇ
ਐਡਵੋਕੇਟ ਦਿਲਜੋਤ ਸ਼ਰਮਾ
Publish Date: Fri, 16 Jan 2026 08:26 PM (IST)
Updated Date: Sat, 17 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐਡਵੋਕੇਟ ਦਿਲਜੋਤ ਸ਼ਰਮਾ ਦੀ ਲੁਧਿਆਣਾ ’ਚ ਪਿਛਲੇ ਦਿਨ੍ਹੀਂ ਹੋਈ ਭੇਦਭਰੀ ਹਾਲਤ ’ਚ ਮੌਤ ਦੇ ਮਾਮਲੇ ’ਚ ਬਾਰੀਕੀ ਨਾਲ ਜਾਂਚ ਕਰਕੇ ਇਨਸਾਫ਼ ਦਿੱਤੇ ਜਾਣ ਦੀ ਪਰਿਵਾਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇਸ ਲਈ ਸਵ. ਦਿਲਜੋਤ ਸ਼ਰਮਾ ਦੀ ਮਾਤਾ ਵੀਰਪਾਲ ਕੌਰ ਰੱਲਾ ਅਤੇ ਉਨ੍ਹਾਂ ਦੇ ਮਾਮਾ ਸ਼ਿਵਜੀ ਰਾਮ ਨੇ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ 18 ਜਨਵਰੀ 2026 (ਐਤਵਾਰ), ਸਮਾਂ ਸਵੇਰੇ 10:00 ਵਜੇ ਪਿੰਡ ਰੱਲਾ, ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਰੱਖੀ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮਕਸਦ ਬੇਟੀ ਨੂੰ ਇਨਸਾਫ਼ ਦਿਵਾਉਣ ਲਈ ਐਕਸ਼ਨ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰਨਾ, ਅਗਲੇਰੀ ਰਣਨੀਤੀ ਤਿਆਰ ਕਰਨੀ ਅਤੇ ਇਨਸਾਫ਼ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਐਕਸ਼ਨ ਕਮੇਟੀ ਦਾ ਵਿਸਥਾਰ ਕਰਨਾ ਹੈ।