ਦਿਲਜੋਤ ਸ਼ਰਮਾ ਨੂੰ ਨਿਆਂ ਦਿੱਤਾ ਜਾਵੇ : ਮਜ਼ਦੂਰ ਯੂਨੀਅਨ
ਦਿਲਜੋਤ ਸ਼ਰਮਾ ਰੱਲਾ ਨੂੰ
Publish Date: Sun, 18 Jan 2026 06:53 PM (IST)
Updated Date: Mon, 19 Jan 2026 04:15 AM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਮਾਨਸਾ : ਦਿਲਜੋਤ ਸ਼ਰਮਾ ਰੱਲਾ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਨੂੰ ਪੰਜਾਬ ਪ੍ਰਦੇਸ਼ ਮਜ਼ਦੂਰ ਪੱਲੇਦਾਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸ਼ਿੰਦਰਪਾਲ ਚਕੇਰੀਆਂ ਤੇ ਉਨ੍ਹਾ ਦੇ ਸਾਥੀਆਂ ਵੱਲੋਂ ਸਮੱਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿਲਜੋਤ ਸ਼ਰਮਾ ਐਡਵੋਕੇਟ ਸੀ ਤੇ ਹੋਣਹਾਰ ਕੁੜੀ ਸੀ। ਉਸ ਦੀ ਪਿਛਲੇ ਦਿਨ੍ਹੀਂ ਸ਼ੱਕੀ ਹਾਲਤ ’ਚ ਮੌਤ ਹੋ ਗਈ ਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਹਰ ਇੱਕ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਮਜ਼ਦੂਰ ਪੱਲੇਦਾਰ ਯੂਨੀਅਨ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਹੈ ਤੇ ਸੰਘਰਸ਼ ’ਚ ਪੂਰਾ ਸਾਥ ਦਿੱਤਾ ਜਾਵੇਗਾ।