- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਬੁਢਲਾਡਾ ਦੇ ਸਰਵਪੱਖੀ ਵਿਕਾਸ

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਹਲਕਾ ਬੁਢਲਾਡਾ ਦੇ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਹਲਕਾ ਵਾਸੀਆਂ ਨਾਲ ਸਾਂਝਾ ਕੀਤਾ ਗਿਆ ਕਿ ਸੂਬਾ ਸਰਕਾਰ ਵੱਲੋਂ ਬੁਢਲਾਡਾ ਹਲਕੇ ਵਿੱਚ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਲਈ 151 ਕਰੋੜ ਰੁਪਏ ਦੀ ਵੱਡੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿਕਾਸਮਈ ਤੋਹਫ਼ੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਹਲਕੇ ਵਿੱਚ 66 ਸੜਕਾਂ ਦਾ ਕੰਮ ਪਿਛਲੇ ਤਿੰਨ ਮਹੀਨੇ ਤੋਂ ਲਗਾਤਾਰ ਜਾਰੀ ਹੈ, ਜੋ ਕਿ ਆਉਣ ਵਾਲੀ 30 ਅਪ੍ਰੈਲ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਲਈ ਇਕ ਹੋਰ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ 77 ਸੜਕਾਂ ਅਤੇ ਫ਼ਿਰਨੀਆਂ ਦੇ ਨਿਰਮਾਣ ਲਈ 111 ਕਰੋੜ ਦੀ ਲਾਗਤ ਨਾਲ ਟੈਂਡਰ ਲੱਗ ਚੁੱਕੇ ਹਨ ਤੇ ਜਲਦ ਹੀ ਇਹਨਾਂ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਵੇਰਵੇ ਸਾਂਝੇ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਜਵਾਹਰ ਕੇ ਰੋਡ ਤੋਂ ਕੁਲੈਹਿਰੀ ਫਿਰਨੀ, ਪਿੰਡ ਬੀਰੋਕੇ ਖੁਰਦ ਫਿਰਨੀ, ਭੀਖੀ-ਬੁਢਲਾਡਾ ਰੋਡ ਤੋਂ ਬੋੜਾਵਾਲ, ਫਫੜੇ ਭਾਈਕੇ, ਕਲੀਪੁਰ ਫਿਰਨੀ ਤੋਂ ਰਤੀਆ ਰੋਡ ਤੋਂ ਮਜ਼ਦੂਰਾਂ ਦਾ ਮੁਹੱਲਾ ਤੋਂ ਦਲਿੱਤ ਧਰਮਸ਼ਾਲਾ ਤੋਂ ਗੁਰਦੁਆਰਾ ਪਿੰਡ ਕਲੀਪੁਰ ਤੱਕ, ਫੁੱਲੁਵਾਲਾ ਡੋਡ ਫਿਰਨੀ ਤੋਂ ਦਰੀਆਪੁਰ, ਬਰ੍ਹੇ ਤੋਂ ਖਾਰਾ, ਭੀਖੀ ਤੋਂ ਬੀਰੋਕੇ ਕਲਾਂ ਤੋਂ ਗੁੜੱਦੀ ਤੋਂ ਬੀਰੋਕੇ ਕਲਾਂ ਫਿਰਨੀ ਗੁੜੱਦੀ, ਸ਼ੇਖੁਪੁਰ ਖੁਡਾਲ ਤੋ ਜਾਖਲ ਮੇਨ ਰੋਡ, ਫਿਰਨੀ ਤੋਂ ਮੱਲ ਸਿੰਘ ਵਾਲਾ, ਅੱਕਾਂਵਾਲੀ, ਦਲੇਲਵਾਲਾ, ਨੰਦਗੜ੍ਹ, ਮੋਫਰ ਤੋਂ ਹਰਿਆਣਾ ਹੱਦ, ਫਰੀਦਕੇ ਤੋਂ ਲੱਧਵਾਸ ਹਰਿਆਣਾ ਹੱਦ, ਗੁਰਦੁਆਰਾ ਸ੍ਰੀ ਅਕਾਲ ਕੁਟੀਆ ਸਾਹਿਬ ਵਿੱਦਿਆਲਾ ਰੱਤਾ ਖੇੜਾ ਤੋਂ ਗੁਰਦੁਆਰਾ ਬ੍ਰਹਮ ਬੰਗਾ ਸਾਹਿਬ ਪਿੰਡ ਦੋਦੜਾ, ਗੁਰਨੇ ਕਲਾਂ ਤੋਂ ਫਫੜੇ ਭਾਈਕੇ ਰੋਡ ਤੋਂ ਮਾਨਸਾ ਖੁਰਦ-ਕੋਟ ਲੱਲੂ-ਬੱਪੀਆਣਾ-ਫਫੜੇ ਭਾਈਕੇ-ਗੁਰਨੇ ਕਲਾਂ ਤੋਂ ਭੀਖੀ-ਬੁਢਲਾਡਾ ਰੋਡ, ਰੱਲੀ ਤੋਂ ਬੱਛੋਆਣਾ, ਬਰ੍ਹੇ ਤੋਂ ਖਾਰਾ, ਬਰ੍ਹੇ ਤੋਂ ਅਹਿਮਦਪੁਰ, ਬੋਹਾ-ਸੇਰ ਖਾਂ ਵਾਲਾ-ਮੰਘਾਣੀਆਂ-ਤੋਂ ਰਿਉਂਦ ਕਲਾਂ, ਫਿਰਨੀ ਪਿੰਡ ਮੰਢਾਲੀ, ਕੁਲੈਹਿਰੀ ਤੋਂ ਹਸਨਪੁਰ, ਰੰਘੜਿਆਲ ਤੋਂ ਜੀਤਸਰ ਫਿਰਨੀ ਤੋਂ ਰੰਘੜਿਆਲ, ਬੁਢਲਾਡਾ-ਜਾਖਲ ਰੋਡ ਤੋਂ ਦਰੀਆਪੁਰ-ਖੱਤਰੀਵਾਲਾ-ਰੰਘੜਿਆਲ, ਬੁਢਲਾਡਾ-ਜਾਖਲ ਰੋਡ ਤੋਂ ਰੰਘੜਿਆਲ, ਧਰਮਸ਼ਾਲਾ ਤੋ ਰੇਲਵੇ ਕਰੋਸਿੰਗ, ਕਾਹਨਗੜ੍ਹ ਤੋ ਰੇਲਵੇ ਕਰੌਸਿੰਗ, ਮੇਨ ਰੋਡ ਤੋਂ ਅਕਾਲ ਅਕੈਡਮੀ ਮੰਡੇਰ, ਟੋਡਰਪੁਰ ਕਰੌਸਿੰਗ ਤੋਂ ਸੈਦੇਵਾਲਾ, ਭਾਵਾ ਤੋਂ ਹਰਿਆਣਾ ਹੱਦ, ਕੁਲਰੀਆਂ ਤੋ ਬਬਨਪੁਰ ਤੋਂ ਹਰਿਆਣਾ ਹੱਦ ਤੱਕ, ਫਿਰਨੀ ਪਿੰਡ ਕੁੱਲਰੀਆਂ, ਕੁੱਲਰੀਆਂ ਤੋ ਗੋਰਖਨਾਥ ਤੋਂ ਹਰਿਆਣਾ ਹੱਦ, ਗੋਰਖਨਾਥ ਤੋਂ ਚੰਦਪੁਰ ਤੋਂ ਹਰਿਆਣਾ ਹੱਦ, ਫਿਰਨੀ ਪਿੰਡ ਮੰਡੇਰ, ਲੱਖੀਵਾਲਾ ਤੋਂ ਤਾਲਬਵਾਲਾ ਫਿਰਨੀ ਪਿੰਡ ਲੱਖੀਵਾਲਾ ਪਿੰਡ ਤਾਲਬਵਾਲਾ ਤੋਂ ਸਮਾਧ, ਮੰਘਾਣੀਆਂ ਤੋਂ ਰਿਉਂਦ ਕਲਾਂ-ਬੀਰੇਵਾਲਾ ਡੋਗਰਾ-ਚੱਕ ਅਲੀਸੇਰ-ਭਾਵਾ (ਸ਼ਹੀਦ ਗੁਰਤੇਜ ਸਿੰਘ ਮਾਰਗ), ਉੱਡਤ ਸੈਦੇਵਾਲਾ-ਮਲਕੋਂ-ਨੰਦਗੜ-ਦਾਨੇਵਾਲਾ, ਆਲਮਪੁਰ ਮੰਦਰਾਂ ਤੋਂ ਲੱਧੁਵਾਸ ਹਰਿਆਣਾ ਹੱਦ ਤੱਕ, ਆਲਮਪੁਰ ਮੰਦਰਾਂ ਤੋਂ ਬੋਹਾ, ਟਾਹਲੀਆਂ ਤੋ ਕਾਸਮਪੁਰ ਛੀਨਾ, ਰਾਮਨਗਰ ਭੱਠਲਾਂ ਤੋਂ ਰਾਮਪੁਰ ਮੰਡੇਰ, ਚੱਕ ਅਲੀਸ਼ੇਰ-ਰਿਉਂਦ ਕਲਾਂ ਰੋਡ ਤੋਂ ਦਸਮੇਸ਼ ਨਗਰ, ਗੰਢੂ ਖੁਰਦ ਤੋਂ ਰਿਉਂਦ ਕਲਾਂ, ਫੁੱਲੂਵਾਲਾ ਡੋਗਰਾ-ਮੱਲ ਸਿੰਘ ਵਾਲਾ-ਕਾਸਮਪੁਰ ਛੀਨਾ, ਸੈਦੇਵਾਲਾ ਤੋਂ ਮੰਘਾਣੀਆਂ, ਬੀਰੇਵਾਲਾ ਡੋਗਰਾ ਮਹਿਮਾਂ ਤੋਂ ਅਪ ਟੁ ਹਰਿਆਣਾ ਹੱਦ, ਫਿਰਨੀ ਪਿੰਡ ਤਾਲਬਵਾਲਾ, ਫਿਰਨੀ ਅੱਕਾਂਵਾਲੀ ਤੋਂ ਗੁਰੂਦੁਆਰਾ ਸਾਹਿਬ, ਗੁਰਨੇ ਖੁਰਦ ਤੋਂ ਗੁਰਨੇ ਕਲਾਂ ਸਰਕਾਰੀ ਸਕੂਲ, ਗੁਰਨੇ ਖੁਰਦ ਤੋਂ ਅਹਿਮਦਪੁਰ, ਫੁੱਲੂਵਾਲਾ ਡੋਡ ਤੋਂ ਰੇਲਵੇ ਸਟੇਸ਼ਨ ਦਾਤੇਵਾਸ, ਭਾਦੜਾ ਤੋਂ ਫਲੇੜਾ, ਰਾਮਗੜ੍ਹ ਦਰੀਆਪੁਰ ਤੋਂ ਕੁਲਾਣਾ ਮੰਦਰ, ਭੀਖੀ ਬੁਢਲਾਡਾ ਰੋਡ ਤੋਂ ਬੋੜਾਵਾਲਾ ਗੁਰਦੁਆਰਾ ਸਾਹਿਬ, ਫਿਰਨੀ ਦਾਤੇਵਾਸ, ਫਿਰਨੀ ਬਰ੍ਹੇ ਤੋਂ ਗੁਰਦੁਆਰਾ ਸਾਹਿਬ, ਬੁਢਲਾਡਾ ਰਤੀਆ ਰੋਡ ਤੋਂ ਬਰ੍ਹੇ ਫਿਰਨੀ, ਭਾਦੜਾ ਤੋਂ ਰੱਤਾ ਖੇੜਾ, ਰੈਸਟ ਹਾਉਸ ਬੁਢਲਾਡਾ-ਬੱਛੋਆਣਾ- ਦੋਦੜਾ-ਭਾਦੜਾ-ਜਖੇਪਲ, ਬੁਢਲ਼ਾਡਾ-ਕੁਲਾਣਾ-ਸਤੀਕੇ-ਸੈਦੇਵਾਲਾ, ਕੁਲਾਣਾ ਤੋਂ ਰਾਮਪੁਰ ਮੰਡੇਰ, ਸ਼ੇਖੁਪੁਰ ਖੁਡਾਲ ਤੋਂ ਅਕਬਰਪੁਰ ਖੁਡਾਲ ਤੋਂ ਆਲਮਪੁਰ, ਕਾਹਨਗੜ੍ਹ ਤੋਂ ਕੁਲਰੀਆਂ, ਕਾਹਨਗੜ੍ਹ ਤੋਂ ਕਾਲੀਆਂ, ਕਿਸ਼ਨਗੜ੍ਹ ਤੋਂ ਕੋਟਰਾ, ਅਕਬਰਪੁਰ ਖੁਡਾਲ ਤੋਂ ਗੁਰੁਦੁਆਰਾ ਸਾਹਿਬ-ਪੰਚਾਇਤ ਘਰ-ਮੰਦਰ, ਕਿਸ਼ਨਗੜ੍ਹ ਤੋਂ ਡਸਕਾ, ਬਹਾਦਰਪੁਰ ਤੋਂ ਡਸਕਾ, ਬੁਢਲਾਡਾ ਜਾਖਲ ਰੋਡ ਤੋਂ ਚੱਕ ਭਾਈਕੇ-ਜੀਤਗੜ੍ਹ-ਬੀਰੋਕੇ ਕਲਾਂ-ਧਲੇਵਾਂ, ਪਿਪਲੀਆਂ ਤੋਂ ਹੀਰੇਵਾਲ, ਮੰਢਾਲੀ ਤੋਂ ਪਿਪਲੀਆਂ, ਮਾਨਸਾ-ਪਿਪਲੀਆਂ-ਬਰ੍ਹੇ-ਮੱਲ ਸਿੰਘ ਵਾਲਾ, ਫਿਰਨੀ ਸੇਰਖਾਵਾਲਾ ਤੋਂ ਸੈਦੇਵਾਲਾ, ਚੱਕ ਅਲੀਸ਼ੇਰ ਤੋਂ ਰਿਉਂਦ ਕਲਾਂ , ਚੱਕ ਅਲੀਸ਼ੇਰ ਤੋਂ ਹਰਿਆਣਾ ਹੱਦ, ਚੱਕ ਅਲੀਸ਼ੇਰ ਤੋਂ ਭਖੜਿਆਲ, ਫਿਰਨੀ ਚੱਕ ਅਲੀਸ਼ੇਰ ਆਦਿ ਸੜਕਾਂ ਦਾ ਨਿਰਮਾਣ ਕੀਤਾ ਜਾਣਾ ਹੈ।
ਅੰਤ ’ਚ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ‘ਆਪ’ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਹਲਕੇ ਦੇ ਹਰ ਪਿੰਡ ਦੀ ਫਿਰਨੀ ਤੇ ਸੜਕ ਨੂੰ ਚਕਾਚਕ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ। ਇਸ ਮੌਕੇ ਰਣਜੀਤ ਸਿੰਘ ਚੇਅਰਮੈਨ, ਸੋਹਣਾ ਸਿੰਘ ਚੇਅਰਮੈਨ ਕੋਆਪ੍ਰੇਟਿਵ ਸੁਸਾਇਟੀ, ਸੁਭਾਸ਼ ਨਾਗਪਾਲ, ਹਰਵਿੰਦਰ ਸੇਖੋਂ ਤੇ ਕੁਲਦੀਪ ਸ਼ੀਮਾਰ ਹਾਜ਼ਰ ਸਨ।