ਸੰਘਣੀ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਕੀਤੀ ਹੌਲੀ
ਪਿਛਲੇ ਕੁਝ ਦਿਨਾਂ ਤੋਂ ਠੰਡ ਵਿੱਚ ਲਗਾਤਾਰ
Publish Date: Tue, 03 Feb 2026 06:16 PM (IST)
Updated Date: Wed, 04 Feb 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਦਿਨੀਂ ਪਏ ਮੀਂਹ ਪੈਣ ਬਾਅਦ ਠੰਢ ਵਧੀ ਹੋਈ ਹੈ। ਸਵੇਰੇ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਵੀ ਆਪਣੇ ਵਾਹਨ ਲਾਈਟਾਂ ਜਗਾ ਕੇ ਚੱਲਣਾ ਪੈਂਦਾ ਹੈ। ਹਾਲਾਂਕਿ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਆਮ ਲੋਕਾਂ ਨੂੰ ਰਾਹਤ ਮਿਲ ਰਹੀ ਹੈ, ਪਰ ਸਵੇਰੇ ਤੇ ਸ਼ਾਮ ਨੂੰ ਠੰਢ ਵੱਧ ਜਾਂਦੀ ਹੈ। ਇਹ ਠੰਢ ਕਣਕਾਂ ਲਈ ਲਾਹੇਵੰਦ ਕਹੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਵੀ ਧੁੰਦ ਕਾਰਨ ਸੜਕਾਂ ’ਤੇ ਦ੍ਰਿਸ਼ਟਤਾ ਕਾਫ਼ੀ ਘੱਟ ਰਹੀ, ਜਿਸ ਨਾਲ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਤੇ ਹੌਲੀ ਗਤੀ ਨਾਲ ਸੜਕਾਂ ’ਤੇ ਆਉਣਾ-ਜਾਣਾ ਪਿਆ। ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਨੂੰ ਬਰੇਕ ਲੱਗੀ ਰਹੀ। ਦੁਪਹਿਰ ਵੇਲੇ ਨਿਕਲੀ ਧੁੱਪ ਨਾਲ ਠੰਢ ਤੋਂ ਰਾਹਤ ਮਿਲੀ, ਪਰ ਸੀਤ ਹਵਾਵਾਂ ਚੱਲਣ ਕਾਰਨ ਠੰਢ ’ਚ ਜ਼ਿਆਦਾ ਕਮੀ ਨਹੀਂ ਆਈ। ਰਾਜਵਿੰਦਰ ਸਿੰਘ ਨੇ ਕਿਹਾ ਕਿ ਸਵੇਰ ਵੇਲੇ ਹੀ ਧੁੰਦ ਹੁੰਦੀ ਹੈ ਤੇ ਠੰਢ ਵੱਧ ਜਾਂਦੀ ਹੈ। ਇਸ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਹਾਦਸੇ ਵਾਪਰਨ ਦਾ ਖਦਸਾ ਬਣਿਆ ਰਹਿੰਦਾ ਹੈ ਤੇ ਰੋਜ਼ਾਨਾ ਹੀ ਵੱਖ-ਵੱਖ ਥਾਵਾਂ ’ਤੇ ਹਾਦਸੇ ਵੀ ਵੱਧ ਵਾਪਰ ਰਹੇ ਹਨ। ਆਪਣੇ ਵਾਹਨ ਲਾਈਟਾਂ ਜਗਾ ਕੇ ਹੌਲੀ ਗਤੀ ਨਾਲ ਜਾਣਾ ਪੈਂਦਾ ਹੈ। ਲੋਕਾਂ ਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਸੁਧਾਰ ਆ ਸਕਦਾ ਹੈ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਇਹ ਠੰਢ ਹਾੜ੍ਹੀ ਦੀਆਂ ਫ਼ਸਲਾਂ ਲਈ ਲਾਭਕਾਰੀ ਹੈ। ਕਿਸਾਨਾਂ ਮੁਤਾਬਕ ਪੈ ਰਹੀ ਠੰਢ ਕਣਕ ਸਮੇਤ ਹੋਰ ਫ਼ਸਲਾਂ ਲਈ ਫ਼ਾਇਦੇਮੰਦ ਸਾਬਤ ਹੋ ਰਹੀ ਹੈ।