ਭਵਾਨੀਗੜ੍ਹ ਸੜਕ ਨੂੰ ਫੋਰਲੇਨ ਕਰਨ ਦੀ ਮੰਗ ਨੇ ਫੜ੍ਹਿਆ ਜ਼ੋਰ
ਮਾਨਸਾ, ਸਰਦੂਲਗੜ੍ਹ, ਮਾਨਸਾ ਤੋਂ ਭਵਾਨੀਗੜ੍ਹ
Publish Date: Tue, 27 Jan 2026 07:08 PM (IST)
Updated Date: Wed, 28 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਦੂਲਗੜ੍ਹ, ਮਾਨਸਾ ਤੋਂ ਭਵਾਨੀਗੜ੍ਹ ਵਾਇਆ ਸੁਨਾਮ ਮਾਨਸਾ ਸੜਕ ਨੂੰ ਜਲਦ ਫੋਰਲੇਨ ਕਰਨ ਦੀ ਮੰਗ ਤੇਜ਼ ਹੋਣ ਲੱਗੀ ਹੈ, ਭਾਵੇਂ ਕਿ ਕੇਂਦਰ ਵੱਲੋਂ ਸੜਕਾਂ ਦਾ ਭਾਰਤ ਮਾਲਾ ਸਕੀਮ ’ਤੇ ਪ੍ਰੋਜੈਕਟ ਅਧੀਨ ਤੇਜ਼ੀ ਨਾਲ ਨਿਰਮਾਣ ਤੇ ਵਪਾਰਕ ਲਿੰਕ ਕਾਰਨ ਸੜਕਾਂ ਦਾ ਇਨਫਰਾਸਟਕਚਰ ਮਜ਼ਬੂਤ ਕੀਤਾ ਜਾ ਰਿਹਾ ਹੈ। ਪੰਜਾਬ ਇਸ ਅਧੀਨ ਕਈ ਸੜਕਾਂ ਦੀ ਉਸਾਰੀ ਹੋ ਰਿਹਾ ਹੈ, ਪਰ ਮਾਨਸਾ, ਸੁਨਾਮ, ਭਵਾਨੀਗੜ ਅਤੇ ਸਰਦੂਲਗੜ੍ਹ ਸੜਕ ਨੂੰ ਹਾਦਸਿਆਂ ਦੇ ਮੱਦੇਨਜ਼ਰ ਛੇਤੀ ਫੋਰਲਾਇਨ ਕਰਨ ਦੀ ਮੰਗ ਨੇ ਜ਼ੋਰ ਫੜਿਆ ਹੈ ਤੇ ਸੜਕੀ ਹਾਦਸੇ ਵਧਣ ਤੇ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਤੇ ਚਿੰਤ ਪ੍ਰਗਟ ਕੀਤੀ ਜਾ ਰਹੀ ਹੈ। ਮਾਨਸਾ ਵਾਸੀਆਂ ਨੇ ਕਿਹਾ ਕਿ ਬਠਿੰਡਾ ਜ਼ਿਲ੍ਹਾ ਦੀ ਰਿਫਾਇਨਰੀ, ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਵੱਡੇ ਸ਼ਹਿਰਾਂ ਨਾਲ ਲਿੰਕ ਕਰਨ ਵਾਸਤੇ ਉਕਤ ਸੜਕ ਨੂੰ ਛੇਤੀ ਫੋਰ ਲੇਨ ਕੀਤਾ ਜਾਵੇ। ਵਾਹਨ ਤੇ ਆਵਾਜਾਈ, ਵੱਸੋਂ ਵਧਣ ਲਈ ਸੜਕਾਂ ਦਾ ਭੀੜ ਭੜੱਕਾ ਵੀ ਵਧਿਆ ਹੈ, ਜਿਸ ਕਰਕੇ ਸੜਕੀ ਹਾਦਸੇ ਤੇ ਨੁਕਸਾਨ ਨਿੱਤ ਦਿਨ ਵਾਪਰ ਰਹੇ ਹਾਂ। ਉਨ੍ਹਾਂ ਜ਼ਿਲ੍ਹਾ ਮਾਨਸਾ ਦੇ ਵਿਧਾਇਕਾਂ, ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦ ਫੋਰਲੇਨ ਬਣਾਇਆ ਜਾਵੇ ਅਤੇ ਇਸ ਵਿੱਚ ਹੋਰ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੀ ਵੱਡੀ ਲੋੜ ਹੈ ਤੇ ਇਸ ਸੜਕ ਦੇ ਫੋਰਲਾਇਨ ਬਣਨ ਨਾਲ ਵਪਾਰ, ਕਾਰੋਬਾਰ ਵਧੇਗਾ ਤੇ ਸੜਕ ਸੁਰੱਖਿਆ ਯਕੀਨੀ ਬਣੇਗੀ।