ਬਿਜਲੀ ਕੱਟਾਂ ਕਾਰਨ ਭੜਕੇ ਕਿਸਾਨ, ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ
Publish Date: Tue, 21 Apr 2026 07:11 PM (IST)
Updated Date: Wed, 22 Apr 2026 04:10 AM (IST)

* ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਫ਼ੋਟੋ : 04 ਐਮਏਐਨ ਕੈਪਸ਼ਨ : ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਿਜਲੀ ਸਪਲਾਈ 24 ਘੰਟੇ ’ਚ ਲੰਬੇ ਪਾਵਰ ਕੱਟ ਲੱਗ ਰਹੇ ਹਨ। ਇਸ ਦੇ ਕਾਰਨ ਭੜਕੇ ਕਿਸਾਨਾਂ ਨੇ ਅੱਜ ਡੀਸੀ ਦਫ਼ਤਰ ਨਜ਼ਦੀਕ ਧਰਨਾ ਲਗਾ ਕੇ ਪੰਜਾਬ ਸਰਕਾਰ ਨੂੰ ਕੋਸਿਆ ਅਤੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੱਜ ਕਣਕ ਦੀ ਵਾਢੀ ਦਾ ਕੰਮ ਵੀ ਮੁੱਕ ਚੁਕਿਆ ਹੈ, ਪਰ ਜਦੋਂ ਕਿਸਾਨ ਥੱਕਿਆਂ ਟੁੱਟਿਆ ਘਰ ਆਉਂਦਾ ਹੈ। ਉਸ ਸਮੇਂ ਘਰਾਂ ’ਚ ਬਿਜਲੀ ਦੀ ਬੱਤੀ ਗੁੱਲ ਹੁੰਦੀ ਹੈ। ਉਸ ਨੂੰ ਰਾਤ ਨੂੰ ਵੀ ਆਰਾਮ ਕਰਨ ਨਹੀਂ ਦਿੱਤਾ ਜਾਂਦਾ, ਬੱਚਿਆਂ ਨੂੰ ਮੱਛਰ ਨੇ ਸਤਾ ਰੱਖਿਆ ਹੈ, ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ, ਸਵੇਰੇ ਸਕੂਲ ਸਮੇਂ ਬੱਚੇ ਉੱਠਦੇ ਨਹੀਂ, ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ ਅਤੇ ਦੂਜੇ ਪਾਸੇ ਖੇਤੀ ਮੋਟਰਾਂ ਵਾਲੀ ਲਾਈਟ ਬਿਲਕੁਲ ਬੰਦ ਹਨ। ਉਨ੍ਹਾਂ ਕਿਹਾ ਕਿ ਸਬਜ਼ੀਆਂ, ਹਰਾ ਚਾਰਾ, ਮੱਕੀ ਤੇ ਨਰਮੇ ਦੀ ਬਿਜਾਈ ਦਾ ਜ਼ੋਰ ਹੈ, ਜੇਕਰ ਘੰਟਾ, ਦੋ ਘੰਟੇ ਲਾਈਟ ਰਾਤ ਨੂੰ ਦਿੱਤੀ ਜਾਂਦੀ ਹੈ। ਉਸ ਵਿੱਚ ਅੱਧੇ ਅੱਧੇ ਘੰਟੇ ਦੇ ਕੱਟ ਲੱਗ ਰਹੇ ਹਨ। ਜ਼ਿਲ੍ਹਾ ਜਰਨਲ ਸਕੱਤਰ ਲਛਮਣ ਸਿੰਘ ਚੱਕਅਲੀਸ਼ੇਰ ਨੇ ਦੱਸਿਆ ਕਿ ਪਿੰਡਾਂ ’ਚ ਪਾਵਰ ਕੱਟ ਕਿਉਂ ਲੱਗ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਸਰਕਾਰ ਵੱਲੋਂ ਥਰਮਲ ਪਲਾਂਟ ਖ਼ਰੀਦ ਲਿਆ ਤੇ ਕੋਲੇ ਦੀ ਖ਼ਾਨ ਖ਼ਰੀਦ ਲਈ ਹੈ ਫਿਰ ਝੂਠ ਕਿਉਂ ਬੋਲਦੇ ਹਨ ਜਦੋਂ ਲਗਾਤਾਰ ਲੰਬੇ ਲੰਬੇ ਪਾਵਰ ਕੱਟ ਲੱਗ ਰਹੇ ਹਨ। ਜ਼ਿਲ੍ਹਾ ਪ੍ਰੈੱਸ ਸਕੱਤਰ ਮਨਜੀਤ ਸਿੰਘ ਉੱਲਕ ਨੇ ਦੱਸਿਆ ਕਿ ਦੂਜੇ ਪਾਸੇ ਗੈਸ ਸਿਲੰਡਰ ਲੈਣ ਲਈ ਕਿਸਾਨਾਂ, ਮਜ਼ਦੂਰਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲਗਾ ਕੇ ਹੈਰਾਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂੱਦਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਜਲਦ ਇੰਨ੍ਹਾਂ ਮੰਗਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ਿਲ੍ਹੇ ਦੀ ਮੀਟਿੰਗ ਸੱਦ ਕੇ ਕਿਸੇ ਤਕੜੇ ਸੰਘਰਸ਼ ਦਾ ਬਿਗਲ ਵਜਾਉਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਸੁਖਦੇਵ ਸਿੰਘ ਸਮਾਉ, ਹਰਮੇਸ਼ ਸਿੰਘ, ਕਾਕਾ ਬਾਠ, ਜਗਰਾਜ ਸਿੰਘ ਅਹਿਮਦਪੁਰ, ਹਰਦੇਵ ਸਿੰਘ ਬੁਰਜ ਰਾਠੀ, ਸ਼ਿੰਦਰਪਾਲ ਕੌਰ ਮਾਨਸਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।