- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨੀ ਸੰਘਰਸ਼ ਪੀੜਤ ਐਕਸ਼ਨ ਕਮੇਟੀ ਮਾਨਸਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਿਸਾਨੀ ਸੰਘਰਸ਼ ਪੀੜਤ ਐਕਸ਼ਨ ਕਮੇਟੀ ਮਾਨਸਾ ਵੱਲੋਂ ਬਾਲ ਭਵਨ ਮਾਨਸਾ ਵਿਖੇ ਬੱਲਮ ਸਿੰਘ ਅੱਕਾਂਵਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ। ਮੀਟਿੰਗ ਵਿੱਚ ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਕਰੀਆਂ ਅਤੇ ਮੁਆਵਜ਼ੇ ਤੋਂ ਵਾਝੇ ਰਹਿੰਦੇ ਕਿਸਾਨਾਂ/ਮਜ਼ਦੂਰਾਂ ਦੇ ਵਾਰਸਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਲੀ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ ਦੇਣ ਸਬੰਧੀ ਵਾਅਦਾ ਕੀਤਾ ਗਿਆ ਸੀ। ਇਸ ਤਹਿਤ ਪ੍ਰੀਵਾਰਾਂ ਨੂੰ ਮੁਆਵਜ਼ੇ ਦਿੱਤੇ ਜਾ ਚੁੱਕੇ ਹਨ ਪਰ ਨੌਕਰੀਆਂ ਨਹੀਂ ਦਿੱਤੀਆਂ। ਕੁੱਝ ਪਰਿਵਾਰਾਂ ਨੂੰ ਹਾਲੇ ਤੱਕ ਮਆਵਜ਼ੇ ਵੀ ਨਹੀਂ ਦਿੱਤੇ ਗਏ। ਇਸ ਸਬੰਧੀ ਡੀਸੀ ਦਫ਼ਤਰਾਂ ਵੱਲੋਂ ਆਪਣੀ ਕਾਰਵਾਈ ਕਰਦਿਆਂ ਕੇਸ ਸਰਕਾਰ ਤੱਕ ਪੁੱਜਦੇ ਵੀ ਕੀਤੇ ਜਾ ਚੁੱਕੇ ਹਨ। ਜਿਸ ਦੇ ਰੋਸ ਵਜੋਂ ਪੂਰ੍ਹੇ ਪੰਜਾਬ ਵਿੱਚ ਨੌਕਰੀਓਂ ਕੱਢੇ ਅਤੇ ਮੁਆਵਜ਼ੇ ਤੋਂ ਵਾਝੇ ਰਹਿੰਦੇ ਵਾਰਸਾਂ ਵੱਲੋਂ ਆਪਣੇ ਹਲਕਿਆਂ ਦੇ ਵਿਧਾਇਕ ਰਾਹੀਂ, ਡੀਸੀ ਦਫ਼ਤਰਾਂ ਰਾਹੀਂ ਅਤੇ ਸੂਬਾ ਇਕਾਈ ਰਾਹੀਂ ਸਰਕਾਰ ਕੋਲ ਆਪਣੀ ਮੰਗ ਭੇਜੀ ਜਾ ਰਹੀ ਹੈ, ਪਰ ਸਰਕਾਰ ਵੱਲੋਂ ਇਨ੍ਹਾ ਰਹਿੰਦੇ ਕੇਸਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਪੀੜਤ ਵਾਰਸ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ। ਸਰਕਾਰ ਵੱਲੋਂ ਤਿਆਰ ਕੀਤੀ ਨੌਕਰੀ ਦੇਣ ਸਬੰਧੀ ਪਾਲਿਸੀ ਨੂੰ ਪੂਰੀ ਤਰ੍ਹਾ ਲਾਗੂ ਨਾ ਕਰਨ ਕਰਕੇ ਨੌਕਰੀਆਂ ਜਾਰੀ ਕਰਨ ਵਿੱਚ ਬੇਲੋੜੀ ਦੇਰੀ ਹੋ ਰਹੀ ਹੈ। ਪਾਲਿਸੀ ਅਨੁਸਾਰ ਜੋ ਰਿਸ਼ਤੇ ਵਾਰਸਾਂ ਦੀ ਪਰਿਭਾਸ਼ਾ ਨੂੰ ਕਵਰ ਨਹੀਂ ਕਰਦੇ ਸਨ, ਉਨ੍ਹਾਂ ਰਿਸ਼ਤਿਆਂ ਨੂੰ ਡਿਪਟੀ ਕਮਿਸ਼ਨਰਾਂ ਦੀ ਸ਼ਿਫਾਰਿਸ਼ ਸਾਹਿਤ ਢਿੱਲ ਦਿੰਦੇ ਹੋਏ ਨੌਕਰੀਆਂ ਦਿੱਤੀਆਂ ਜਾ ਚੁੱਕੀਆ ਹਨ, ਪਰੰਤੂ ਕੁੱਝ ਕੇਸ ਬਿਨਾਂ ਕਿਸੇ ਪਰੀਖਣ ਤੋਂ ਬਕਾਇਆ ਰੱਖੇ ਜਾ ਰਹੇ ਹਨ, ਜਿਸ ਵਿੱਚ ਮੁੱਖ ਤੌਰ ’ਤੇ ਕੁਆਰੇ ਸ਼ਹੀਦ ਕਿਸਾਨ / ਸ਼ਹੀਦ ਕਿਸਾਨ ਦੇ ਪੁੱਤਰ ਵਾਰਸ ਦੀ ਪਹਿਲਾਂ ਤੋਂ ਹੀ ਮੌਤ ਹੋਣ ਦੀ ਸੂਰਤ ਵਿੱਚ ਉਸ ਦੀ ਨੂੰਹ ਨੂੰ ਵਾਰਸ ਮੰਨਣ ਤੋਂ ਇੰਨਕਾਰਿਆ ਜਾ ਰਿਹਾ ਹੈ ਜਾਂ ਫਿਰ ਸਿਰਫ ਧੀ ਔਲਾਦ ਵਾਲੇ ਸ਼ਹੀਦ ਕਿਸਾਨਾ ਦੇ ਵਾਰਸਾਂ ਨੂੰ ਨੌਕਰੀਆਂ ਹਾਲੇ ਤੱਕ ਨਹੀ ਦਿੱਤੀਆਂ ਗਈਆ। ਅੰਤ ’ਚ ਗਿਆਨ ਸਿੰਘ ਦੋਦੜਾ ਵੱਲੋਂ ਮੀਟਿੰਗ ਵਿੱਚ ਪਹੁੰਚੇ ਸਮੂਹ ਵਾਰਸਾਂ ਨੂੰ ਹੋਂਸਲਾਂ ਦਿੰਦਿਆਂ ਕਿਹਾ ਗਿਆ ਕਿ ਆਪਣੇ ਸ਼ਹੀਦਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਗਈਆ ਹਨ, ਆਪਾਂ ਵੀ ਉਨ੍ਹਾਂ ਸ਼ਹੀਦ ਕਿਸਾਨਾਂ ਦੇ ਹੀ ਵਾਰਸ ਹਾਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਵੀ ਪੰਜਾਬ ਸਰਕਾਰ ਕੋਲੋਂ ਪੂਰੀਆਂ ਕਰਵਾਉਣ ਲਈ ਹਰ ਸੰਭਵ ਯਤਨ ਕਰਾਗੇ। ਜੇਕਰ ਸਰਕਾਰ ਵੱਲੋਂ ਰਹਿੰਦੇ ਸਮੇਂ ਦੇ ਅੰਦਰ ਅੰਦਰ ਆਪਣੀਆਂ ਮੰਗਾਂ ਪੂਰੀਆ ਨਹੀ ਕੀਤੀਆ ਜਾਦੀਆਂ ਤਾਂ ਸਰਕਾਰ ਨਾਲ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀ ਹਟਾਂਗੇ। ਇਸ ਦੇ ਨਾਲ ਹੀ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ ਮੇਜਰ ਸਿੰਘ ਦੂਲੋਵਾਲ ਵੱਲੋਂ ਪੀੜਤ ਪ੍ਰੀਵਾਰਾਂ ਨੂੰ 26 ਜਨਵਰੀ ਨੂੰ ਸਵੇਰੇ 11 ਵਜੇ ਬਾਲ ਭਵਨ ਮਾਨਸਾ ਵਿਖੇ ਪੁਹੰਚਣ ਦੀ ਅਪੀਲ ਕੀਤੀ ਗਈ ਤਾਂ ਜੋ ਗਣਤੰਤਰ ਦਿਵਸ ਮੌਕੇ ਝੰਡੇ ਦੀ ਰਸਮ ਅਦਾ ਕਰਨ ਵਾਲੀ ਸ਼ਖਤੀਅਤ ਨੂੰ ਮਿਲਕੇ ਮੰਗ ਪੱਤਰ ਦਿੱਤਾ ਜਾ ਸਕੇ। ਇਸ ਮੀਟਿੰਗ ਵਿੱਚ ਅੰਦੋਲਨ ਦੇ ਸ਼ਹੀਦਾਂ ਦੇ ਵਾਰਸ ਰਾਮ ਸਿੰਘ ਬੋੜਾਵਾਲ, ਗੁਰਪ੍ਰੀਤ ਸਿੰਘ ਬਹਾਦਰਪੁਰ, ਰਾਮਜੀਤ ਸਿੰਘ ਦੋਦੜਾ, ਮਨਜੀਤ ਸਿੰਘ ਰੱਲਾ, ਮਨਜੀਤ ਕੌਰ ਲਖਮੀਰਵਾਲਾ, ਇੰਦਰਜੀਤ ਸਿੰਘ ਮਾਨਸਾ, ਅਤੇ ਜਮਹੂਰੀ ਕਿਸਾਨ ਸਭਾ ਰਣਵੀਰ ਸਿੰਘ ਸੇਖੁਪੂਰ ਖੁਡਾਲ ਹਾਜ਼ਰ ਹੋਏ।