ਅਦਾਲਤੀ ਕੰਮ ਕਾਜ ਇਸ ਹਫ਼ਤੇ ਬੰਦ ਰੱਖਣ ਦਾ ਫ਼ੈਸਲਾ
ਮਾਨਸਾ ਜ਼ਿਲ੍ਹਾ ਕਚਹਿਰੀਆਂ ਵਿੱਚ ਬਾਰ
Publish Date: Mon, 23 Feb 2026 06:41 PM (IST)
Updated Date: Tue, 24 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹਾ ਕਚਹਿਰੀਆਂ ’ਚ ਬਾਰ ਐਸੋਸੀਏਸ਼ਨ ਮਾਨਸਾ ਲੀਗਲ ਏਡ ਡਿਫ਼ੈਂਸ ਕੌਂਸਲ ਸਿਸਟਮ, ਸਿਸਟਮ ਦੇ ਖਿਲਾਫ਼ ਅਦਾਲਤੀ ਕੰਮ ਬੰਦ ਰੱਖਿਆ ਗਿਆ। ਇਹ ਅਦਾਲਤੀ ਕੰਮ ਕਾਰ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਦੀ ਇਕ ਵਰਚੁਅਲ ਮੀਟਿੰਗ ਵਿਚ ਹੋਏ ਫ਼ੈਸਲੇ ਦੇ ਪਾਲਣ ਅਧੀਨ ਕੀਤਾ ਗਿਆ ਹੈ। ਮੀਟਿੰਗ ’ਚ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਅਤੇ ਐਕਸ਼ਨ ਪਲਾਨ ਦੇ ਮਾਮਲਿਆਂ ਵਿੱਚ 2 ਮੁੱਖ ਮੁੱਦੇ ਵਿਚਾਰੇ ਗਏ ਸਨ ਤੇ ਇਸ ਇਸ ਪੂਰ੍ਹੇ ਹਫ਼ਤੇ ਲਈ ਕੋਈ ਕੰਮ ਨਾ ਕਰਨ ਲਈ ਮਤਾ ਸਮੂਹ ਪੰਜਾਬ ਦੀਂਆ ਬਾਰ ਐਸੋਸੀਏਸ਼ਨ ਵਲੋਂ ਪਾਸ ਕੀਤਾ ਗਿਆ ਸੀ। ਇਸ ਦਾ ਪਾਲਣ ਕਰਦੇ ਜਿੱਥੇ ਮਾਨਸਾ ਜ਼ਿਲ੍ਹਾ ਕਚਿਹਰੀਆਂ ਵਿੱਚ ਅਦਾਲਤੀ ਕੰਮ ਬੰਦ ਕੀਤਾ ਗਿਆ, ਉਥੇ ਹੀ ਮਾਨਸਾ ਜ਼ਿਲ੍ਹੇ ਵਿੱਚ ਪੈਂਦੀਆਂ ਸਬ ਡਵੀਜ਼ਨ ਵਿਚ ਵੀ ਅਦਾਲਤਾਂ ਦਾ ਕੰਮ ਵੀ ਬੰਦ ਰੱਖਿਆ ਗਿਆ। ਇਸ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ, ਮਨਿੰਦਰ ਸਿੰਘ ਸੈਕਟਰੀ, ਹਰਮਨ ਸਿੱਧੂ, ਓਮਕਾਰ ਸਿੰਘ ਮਿੱਤਲ, ਅੰਤਰਜਾਮੀ ਸਿੰਘ ਸਿੱਧੂ, ਗੁਰਦੀਪ ਸਿੰਘ ਸਿੱਧੂ ਮਾਖਾ ਸੁਖਚੈਨ ਸਿੰਘ ਦੂਲੋ, ਬਾਬੂ ਸਿੰਘ ਮਾਨ, ਹਰਪ੍ਰੀਤ ਸਿੰਘ ਭੈਣੀ, ਬਿਮਲਜੀਤ ਸਿੰਘ, ਬਲਬੀਰ ਕੌਰ, ਗੁਰਲਾਭ ਸਿੰਘ ਮਾਹਲ, ਸਵੀਟ ਸਿੰਗਲਾ, ਹਰਿੰਦਰ ਸ਼ਰਮਾ, ਨਰਿੰਦਰ ਸ਼ਰਮਾ, ਬਿਧੀ ਚੰਦ, ਪ੍ਰੇਮ ਨਾਥ ਸਿੰਗਲਾ, ਨਵਦੀਪ ਸ਼ਰਮਾ ਜਵਾਹਰਕੇ, ਦਰਸ਼ਨ ਸਿੰਘ ਚਾਹਲ, ਵਰਿੰਦਰ ਸਿੰਗਲਾ, ਰਾਜ ਕਮਲ, ਹਰਜਿੰਦਰ ਸਿੰਘ, ਅਵਤਾਰ ਸਿੰਘ ਪੰਧੇਰ, ਮੱਖਣ ਜਿੰਦਲ ਸੁਰਿੰਦਰ ਸਿੰਘ ਜੋਗਾ ਹਾਜ਼ਰ ਸਨ।