ਹਾਦਸੇ ’ਚ ਬਾਈਕ ਸਵਾਰ ਜ਼ਖ਼ਮੀ
ਡੀਸੀ ਰਿਹਾਇਸ਼
Publish Date: Mon, 16 Mar 2026 07:55 PM (IST)
Updated Date: Tue, 17 Mar 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡੀਸੀ ਰਿਹਾਇਸ਼ ਅਤੇ ਤਿੰਨਕੋਣੀ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਨੂੰ ਕਿਸੇ ਵਾਹਨ ਦੁਆਰਾ ਟੱਕਰ ਮਾਰਨ ਦੇ ਮਾਮਲੇ ’ਚ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਦੱਈ ਸਤਿਗੁਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਰੰਧਾਵੇ ਵਾਲੀ ਗਲੀ ਸ਼ੇਰੇ ਚੀਮਾ ਜ਼ਿਲ੍ਹਾ ਸੰਗਰੂਰ ਦੁਆਰਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ 14 ਮਾਰਚ 2026 ਨੂੰ ਮੋਟਰਸਾਈਕਲ ਨੰਬਰੀ ਪੀਬੀ 08ਏਕਿਊ 0544 ਮਾਰਕਾ ਹੀਰੋ ਹਾਂਡਾ ਸੀਡੀ ਡੀਲੈਕਸ ਸਵਾਰ ਹੋ ਕੇ ਬੁਜਾਰ ਜਾ ਰਿਹਾ ਸੀ। ਵਕਤ ਕਰੀਬ 6.30 ਵਜੇ ਤਿੰਨਕੋਨੀ ਬੱਤੀਆਂ ਮਾਨਸਾ ਖੜਾ ਸੀ ਤਾਂ ਪਿੱਛੋਂ ਇੱਕ ਕੈਂਟਰ ਨੰਬਰ. ਪੀਬੀ03 ਏਐਫ਼ 8291 ਟਾਟਾ ਕੈਂਟਰ ਨੂੰ ਤੇਜ਼ ਰਫ਼ਤਾਰ ਨਾਲ ਲਿਆ ਕੇ ਮੇਰੇ ਵਿੱਚ ਮਾਰਿਆ ਅਤੇ ਅਣਪਛਾਤੇ ਚਾਲਕ ਮੌਕੇ ਤੋਂ ਭੱਜ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਹਨ ਅਤੇ ਸਰਕਾਰੀ ਹਸਪਤਾਲ ਮਾਨਸਾ ਵਿੱਚ ਦਾਖਲ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।