ਡੀਏਵੀ ਸਕੂਲ ’ਚ ਮੁਕਾਬਲੇ ਦੇ ਜੇਤੂ ਬੱਚੇ ਸਨਮਾਨਿਤ
ਡੀ.ਏ.ਵੀ. ਸਕੂਲ ਮਾਨਸਾ ਵਿੱਚ ਵਿਦਿਆਰਥੀਆਂ
Publish Date: Sat, 07 Feb 2026 05:47 PM (IST)
Updated Date: Sun, 08 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡੀਏਵੀ ਸਕੂਲ ਮਾਨਸਾ ਵਿੱਚ ਵਿਦਿਆਰਥੀਆਂ ਵਿੱਚ ਡਿਜੀਟਲ ਜਾਗਰੂਕਤਾ, ਰਚਨਾਤਮਕਤਾ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ਇੰਫਲੂਐਂਸਰ ਅਵਾਰਡ ਪ੍ਰਤੀਯੋਗਿਤਾ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕਲਾਸ ਅੱਠਵੀਂ ਤੋਂ 2 ਤੱਕ ਦੇ 60 ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸਾਹ ਨਾਲ ਭਾਗ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ “ਡੀ.ਏ.ਵੀ. ਸਕੂਲ ਕਿਉਂ ਸਭ ਤੋਂ ਵਧੀਆ ਹੈ”, “ਪਲਾਸਟਿਕ: ਇਕ ਮਨੁੱਖ-ਨਿਰਮਿਤ ਰਾਖਸ਼”, “ਜਲਭਰਾਵ ਨਾਲ ਜੂਝਦਾ ਸ਼ਹਿਰ ਮਾਨਸਾ–ਕਾਰਨ ਤੇ ਹੱਲ”, “ਆਈ.ਟੀ. ਗਿਆਨ ਨਾਲ ਹੁਨਰ ਵਿਕਾਸ”, ਸਕੂਲ ਦਾ ਪਾਠਕ੍ਰਮ ਅਤੇ ਗਤੀਵਿਧੀਆਂ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਸਮੱਗਰੀ ਪੇਸ਼ ਕੀਤੀ। ਪ੍ਰਵਿਸ਼ਟੀਆਂ ਦਾ ਮੁੱਲਾਂਕਣ ਸੋਸ਼ਲ ਮੀਡੀਆ ‘ਤੇ ਮਿਲੇ ਸਭ ਤੋਂ ਵੱਧ ਲਾਈਕਸ ਦੇ ਆਧਾਰ ‘ਤੇ ਕੀਤਾ ਗਿਆ। ਲਾਈਕਸ ਦੇ ਆਧਾਰ ‘ਤੇ ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਗਏ। ਇਸ ਵਿੱਚ ਨਵਜੋਤ ਸਿੰਘ (ਕਲਾਸ 8ਵੀਂ ਏ) ਨੇ ਪਹਿਲਾ ਸਥਾਨ ਹਾਸਲ ਕਰਕੇ 1100 ਦਾ ਇਨਾਮ ਪ੍ਰਾਪਤ ਕੀਤਾ। ਵਿਰਨ (ਕਲਾਸ 8ਵੀਂ ਸੀ) ਅਤੇ ਅਗਮ ਸਿੰਗਲਾ (ਕਲਾਸ 9ਵੀਂ ਏ) ਨੇ ਸਾਂਝੇ ਤੌਰ ‘ਤੇ ਦੂਜਾ ਸਥਾਨ ਹਾਸਲ ਕਰਦੇ ਹੋਏ 900-900 ਦੀ ਨਕਦ ਰਾਸ਼ੀ ਪ੍ਰਾਪਤ ਕੀਤੀ। ਜਦਕਿ ਸਾਨੀਆ (ਕਲਾਸ 9ਵੀਂ ਸੀ) ਅਤੇ ਜਾਨਵੀ (1 ਆਰਟਸ) ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕਰਕੇ 500-500 ਦੀ ਨਕਦ ਰਾਸ਼ੀ ਪ੍ਰਾਪਤ ਕੀਤੀ। ਇਸ ਮੌਕੇ ‘ਤੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਾਰੇ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਜਾਣਕਾਰੀ ਤਕਨਾਲੋਜੀ ਦਾ ਗਿਆਨ, ਸੰਚਾਰ ਕੁਸ਼ਲਤਾ, ਆਤਮਵਿਸ਼ਵਾਸ ਤੇ ਸਰਵਾਂਗੀਣ ਵਿਅਕਤੀਤਵ ਵਿਕਾਸ ਨੂੰ ਬਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਡੀਏਵੀ ਸਕੂਲ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕਰਦਾ ਰਹੇਗਾ। ਅੰਤ ’ਚ ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਪ੍ਰਮਾਣ ਪੱਤਰ ਦੇ ਸਨਮਾਨਿਤ ਕੀਤਾ ਗਿਆ।