ਧਾਰਮਿਕ ਮੁਕਾਬਲੇ ’ਚ ਗੁੜਦੀ ਦੀਆਂ ਧੀਆਂ ਨੇ ਜਿੱਤੇ ਇਨਾਮ
ਲੰਘੇ ਦਿਨ ਗੁਰਦੁਆਰਾ ਸਾਹਿਬ ਪਾਤਸ਼ਾਹੀ
Publish Date: Mon, 12 Jan 2026 07:02 PM (IST)
Updated Date: Tue, 13 Jan 2026 04:10 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ
ਲੰਘੇ ਦਿਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ, ਗੁਰ ਇਤਿਹਾਸ ਦੇ ਲਿਖਤੀ ਮੁਕਾਬਲੇ ਕਰਵਾਏ ਗਏ ਸਨ, ਜਿਸ ਵਿੱਚ ਪਿੰਡ ਗੁੜਦੀ ਦੇ ਤਿੰਨ ਬੱਚਿਆਂ ਨੇ ਇਨਾਮ ਪ੍ਰਾਪਤ ਕੀਤੇ ਹਨ। ਜਗਸੀਰ ਸਿੰਘ ਨੇ ਦੱਸਿਆ ਕਿ ਗੁਰਬਾਣੀ ਗੁਰ - ਇਤਿਹਾਸ ਮੁਕਾਬਲੇ ਵਿੱਚ ਤਿੰਨ ਵਰਗਾਂ ਵਿੱਚ ਕਰਵਾਏ ਗਏ। ਪਹਿਲੇ ਵਰਗ ਵਿੱਚ ਪਹਿਲੀ ਕਲਾਸ ਤੋਂ ਪੰਜਵੀਂ ਜਮਾਤ ਤੱਕ, ਦੂਜੇ ਵਰਗ ਵਿੱਚ ਛੇਵੀਂ ਕਲਾਸ ਤੋਂ ਅੱਠਵੀਂ ਕਲਾਸ ਤੱਕ ਤੇ ਤੀਸਰੇ ਵਰਗ ਵਿੱਚ ਨੌਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਮੁਕਾਬਲੇ ਕਰਵਾਏ ਗਏ। ਿਇੰਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਵਰਗ 'ਚੋਂ ਅਮਾਨਤ ਕੌਰ ਪੁੱਤਰੀ ਜਗਸੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਵਰਗ ਵਿੱਚੋਂ ਜਸਕੀਰਤ ਕੌਰ ਪੁੱਤਰੀ ਜਗਸੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਖੁਸ਼ਪ੍ਰੀਤ ਕੌਰ ਪੁੱਤਰੀ ਬੇਅੰਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਪੁਰਬ ਕਮੇਟੀ ਵੱਲੋਂ ਹਰੇਕ ਜੇਤੂ ਬੱਚੇ ਨੂੰ ਨਗਦ ਰਾਸ਼ੀ ਅਤੇ ਸਾਈਕਲ ਦੇ ਕੇ ਸਨਮਾਨਿਤ ਕੀਤਾ। ਮੁਕਾਬਲੇ ’ਚ ਹਿੱਸਾ ਲੈਣ ਵਾਲੇ ਹਰੇਕ ਬੱਚੇ ਨੂੰ ਕਮੇਟੀ ਵੱਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਪਿੰਡ ਗੁੜਦੀ ਦੇ 18 ਬੱਚਿਆਂ ਨੇ ਭਾਗ ਲਿਆ ਸੀ। ਇਹਨਾਂ ਬੱਚਿਆਂ ਦੀ ਤਿਆਰੀ ਭਾਈ ਅਮਨਦੀਪ ਸਿੰਘ ਕਥਾਵਾਚਕ ਬਡਬਰ ਨੇ ਕਰਵਾਈ ਸੀ, ਜਿਸ ਵਿੱਚ ਭਾਈ ਕੇਵਲ ਸਿੰਘ ਹੈਡ ਗ੍ਰੰਥੀ ਅਤੇ ਸਮੂਹ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਰਘਬੀਰ ਸਿੰਘ ਮੁੱਖ ਸੇਵਾਦਾਰ ਕਮੇਟੀ ਮੈਂਬਰ ਮੇਵਾ ਸਿੰਘ, ਗੁਰਪ੍ਰੀਤ ਸਿੰਘ,ਮਿੱਠੂ ਸਿੰਘ, ਭੂਰਾ ਸਿੰਘ, ਪੰਜਾਬ ਸਿੰਘ, ਨਛੱਤਰ ਸਿੰਘ, ਭੋਲਾ ਸਿੰਘ ਤੇ ਵਰਖਾ ਸਿੰਘ ਮੌਜੂਦ ਸਨ।