ਕਰੰਡੀ ਵਿਖੇ ਮੁਫ਼ਤ ਆਯੁਸ਼ ਮੈਡੀਕਲ ਕੈਂਪ ਲਾਇਆ
ਡੀਏਯੂਓ ਮਾਨਸਾ
Publish Date: Tue, 03 Feb 2026 08:42 PM (IST)
Updated Date: Wed, 04 Feb 2026 04:12 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਡੀਏਯੂਓ ਮਾਨਸਾ ਡਾ. ਨਮਿਤਾ ਗਰਗ ਤੇ ਜ਼ਿਲ੍ਹਾ ਹੋਮਿਓਪੈਥੀ ਅਧਿਕਾਰੀ ਡਾ. ਰਾਜੀਵ ਕੁਮਾਰ ਜਿੰਦੀਆ ਦੀ ਰਹਿਨੁਮਾਈ ਹੇਠ ਪੰਚਾਇਤ ਘਰ ਪਿੰਡ ਕਰੰਡੀ (ਸਰਦੂਲਗੜ੍ਹ) ਵਿਚ ਇਕ ਮੁਫ਼ਤ ਆਯੁਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਬੀਰੂ ਰਾਮ ਸਰਪੰਚ ਨੇ ਰਿਬਨ ਕੱਟ ਕੇ ਕੀਤਾ। ਡਾਕਟਰ ਪੂਜਾ ਰਾਣੀ ਏਐਮਓ ਕਰੰਡੀ, ਡਾ. ਪੂਜਾ ਏਐੱਮਓ ਰਾਏਪੁਰ ਤੇ ਹੋਮਿਓਪੈਥੀ ਡਾ. ਜਗਮੀਤ ਸਿੰਘ ਬੁੱਟਰ ਨੇ ਮਰੀਜ਼ਾਂ ਨੂੰ ਚੈਕ ਕਰਨ ਉਪਰੰਤ ਫ਼ਰੀ ਦਵਾਈਆਂ ਦਿੱਤੀਆਂ। ਕੈਂਪ ਤੋਂ ਕੁੱਲ 477 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚੋਂ 242 ਮਰੀਜ਼ਾਂ ਨੇ ਆਯੁਰਵੇਦਿਕ ਇਲਾਜ ਤੇ 275 ਮਰੀਜ਼ਾਂ ਨੇ ਹੋਮਿਓਪੈਥਿਕ ਇਲਾਜ ਪ੍ਰਾਪਤ ਕੀਤਾ। ਕੈਂਪ ਦੌਰਾਨ ਮਰੀਜ਼ਾਂ ਨੂੰ ਆਹਾਰ ਸੰਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। 28 ਮਰੀਜ਼ਾਂ ਨੂੰ ਮਰਮਾ ਬਿੰਦੂ ਥੈਰੇਪੀ ਦਿੱਤੀ ਗਈ ਤੇ ਨਾਲ ਹੀ ਯੋਗਾ ਇੰਸਟ੍ਰਕਟਰ ਗੁਰਦੀਪ ਸਿੰਘ ਤੇ ਅਮੀਸ਼ਾ ਨੇ ਯੋਗ ਦੇ ਲਾਭਾਂ ਬਾਰੇ ਜਾਣਕਾਰੀ ਦੇ ਕੇ ਕੁਝ ਰੋਜ਼ਾਨਾ ਯੋਗ ਆਸਨਾਂ ਬਾਰੇ ਵਿਸਥਾਰ ਨਾਲ ਦੱਸਿਆ। ਆਯੁਰਵੈਦਾ ਉਪ ਵੈਦ ਅਵਤਾਰ ਸਿੰਘ ਤੇ ਗੁਰਮੀਤ ਸਿੰਘ ਨੇ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ। ਨਰਿੰਦਰ ਸ਼ਰਮਾ ਤੇ ਜਗਤਾਰ ਸਿੰਘ ਨੇ ਹੋਮਿਓਪੈਥੀ ਦਵਾਈਆਂ ਵੰਡੀਆਂ। ਸ਼ੀਲਾ ਰਾਣੀ ਤੇ ਮਨੀਸ਼ਾ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਗੋਦਾਰਾ, ਕ੍ਰਿਸ਼ਨ ਕੁਮਾਰ, ਹੁਕਮ ਚੰਦ, ਸੰਦੀਪ ਕੁਮਾਰ ਅਤੇ ਰਾਮ ਸਰੂਪ ਮੌਜੂਦ ਰਹੇ।