ਡੇਅਰੀ ਫ਼ਾਰਮਿੰਗ ਸਿਖਲਾਈ ਪ੍ਰੋਗਰਾਮ ਕਰਵਾਇਆ
ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ
Publish Date: Sun, 12 Apr 2026 06:15 PM (IST)
Updated Date: Mon, 13 Apr 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਚਕੇਰੀਆਂ(ਆਰਸੈਟੀ) ਮਾਨਸਾ ਵੱਲੋਂ “ਡੇਅਰੀ ਫ਼ਾਰਮਿੰਗ ਟ੍ਰੇਨਿੰਗ ਪ੍ਰੋਗਰਾਮ ਤਹਿਤ ਪਿੰਡਾਂ ਦੇ ਬੇਰੁਜ਼ਗਾਰ ਲੜਕੇ, ਲੜਕੀਆਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਡੇਅਰੀ ਫ਼ਾਰਮਿੰਗ ਨਾਲ ਸਬੰਧਤ ਸਿਖਲਾਈ ਦਿੱਤੀ ਗਈ। ਇਸ ਮੌਕੇ ਡਾ. ਨਛੱਤਰ ਸਿੰਘ ਖਿਆਲਾ ਨੇ ਵੱਧ ਦੁੱਧ ਪੈਦਾ ਕਰਨ ਵਾਲੀਆਂ ਮੱਝਾਂ ਤੇ ਗਾਵਾਂ ਦੀਆਂ ਨਸਲਾਂ ਬਾਰੇ, ਵਰਮੀ ਕੰਪੋਸਟ ਖਾਦ ਮੇਕਿੰਗ, ਬਨਾਵਟੀ ਗਰਭਦਾਨ ਦੀਆਂ ਨਵੀਆਂ ਤਕਨੀਕਾਂ ਜਿਵੇਂ ਸੈਕਸਡ ਸੀਮਨ ਰਾਹੀਂ ਪਸ਼ੂਆਂ ਤੋਂ ਸਿਰਫ਼ ਫ਼ੀਮੇਲ ਕਾਫ (ਵੱਛੀਆਂ/ਕੱਟੀਆਂ) ਪੈਦਾ ਕਰਨਾ, ਮਾਈਕ੍ਰੋਸਕੋਪਿਕ ਏਆਈ ਤਕਨੀਕ ਅਤੇ ਪਸ਼ੂਆਂ ਦੀ ਆਈਵੀਐੱਫ਼ ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਨਵੇਂ ਵਿਸ਼ੇ ਜਿਵੇਂ ਅਜ਼ੋਲਾ ਚਾਰਾ, ਤੂੜੀ ਦਾ ਯੂਰੀਆ ਟ੍ਰੀਟਮੈਂਟ, ਅਲ਼ਫਾ ਅਲਫਾ ਚਾਰਾ, ਵੇਸਟ ਮੈਨੇਜ਼ਮੈਟ, ਸਾਈਲੇਜ਼ ਮੇਕਿੰਗ, ਸੰਤੁਲਿਤ ਖੁਰਾਕ, ਮੌਸਮੀ ਬਿਮਾਰੀਆਂ, ਵੈਕਸੀਨੇਸ਼ਨ, ਪਸ਼ੂਆਂ ਦੀ ਡੀ-ਵਰਮਿੰਗ, ਪਸ਼ੂਆਂ ਦੇ ਸ਼ੈਡਾਂ ਦੇ ਤਕਨੀਕੀ ਢੰਗ ਅਤੇ ਇਲਾਜ ਅਤੇ ਦਵਾਈਆਂ ਸਬੰਧੀ ਸੰਪੂਰਨ ਜਾਣਕਾਰੀ ਦਿੱਤੀ ਗਈ। ਡਾਇਰੈਕਟਰ ਸਰਬਜੀਤ ਕੌਰ ਵੱਲੋਂ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ ਅਤੇ ਆਪਣੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਤਕਨੀਕੀ ਜਾਣਕਾਰੀ ਦਿੱਤੀ ਗਈ। ਆਰਸੈਟੀ ਵਿੱਚ ਚੱਲ ਰਹੇ ਹੋਰ ਸਵੈ-ਰੁਜ਼ਗਾਰ ਕਿੱਤਿਆਂ ਬਾਰੇ ਜਾਣਕਾਰੀ ਦੇ ਕੇ ਦੱਸਿਆ ਗਿਆ। ਪ੍ਰੋਗਰਾਮ ਦੌਰਾਨ ਆਰਸੈਟੀ ਟੀਮ ਦੇ ਕੋਆਰਡੀਨੇਟਰ ਕੁਲਵਿੰਦਰ ਸਿੰਘ, ਮਯੰਕ ਅਗਰਵਾਲ, ਵਰੁਣ ਕੌਸ਼ਲ, ਸਰਪੰਚ ਪਿੰਡ ਅਲੀਸ਼ੇਰ ਜੱਗਾ ਸਿੰਘ, ਰੇਸ਼ਮਾ ਕੌਰ ਨੇ ਵੀ ਸਿਖਲਾਈ ਦੌਰਾਨ ਆਪਣੀਆਂ ਸੇਵਾਵਾਂ ਦਿੱਤੀਆਂ ।