ਡੇਅਰੀ ਫ਼ਾਰਮਿੰਗ ਸਿਖਲਾਈ ਕਰਵਾਈ
ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ
Publish Date: Thu, 12 Feb 2026 05:02 PM (IST)
Updated Date: Thu, 12 Feb 2026 05:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ.ਸੈਟੀ) ਮਾਨਸਾ ਵੱਲੋਂ ਡੇਅਰੀ ਫ਼ਾਰਮਿੰਗ ਸਬੰਧੀ ਸਿਖਲਾਈ ਬੈਚ ਕਰਵਾਇਆ ਗਿਆ। ਇਸ ਦੌਰਾਨ ਡਾ. ਨਛੱਤਰ ਸਿੰਘ ਨੇ ਸਿਖਿਆਰਥੀਆਂ ਨੂੰ ਗਾਵਾਂ ਅਤੇ ਮੱਝਾਂ ਦੀਆਂ ਬਿਮਾਰੀਆਂ, ਟੀਕਾਕਰਨ, ਬਨਾਵਟੀ ਗਰਭ ਧਾਰਨ, ਬ੍ਰੀਡਿੰਗ ਆਦਿ ਵਿਸ਼ਿਆਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਸੰਸਥਾ ਦੇ ਡਾਇਰੈਕਟਰ ਸਰਬਜੀਤ ਕੌਰ ਨੇ ਸਿਖਿਆਰਥੀਆਂ ਨੂੰ ਸਿਖਲਾਈ ਪੂਰੀ ਕਰਨ ਉਪਰੰਤ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਰਕਾਰੀ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ, ਮਾਨਸਾ ਦਾ ਸਟਾਫ਼ ਕੁਲਵਿੰਦਰ ਸਿੰਘ, ਮਯੰਕ ਅਗਰਵਾਲ ਅਤੇ ਵਰੁਣ ਕੌਸ਼ਲ, ਸਰਕਾਰੀ ਹਾਈ ਸਕੂਲ ਚਕੇਰੀਆਂ ਦੇ ਮੁੱਖ ਅਧਿਆਪਕ ਵਾਸੁਦੇਵ ਵੀ ਹਾਜ਼ਰ ਸਨ।