ਸੀਪੀਆਈ ਐੱਮਐੱਲ ਮਾਸਲਾਈਨ ਨੇ ਕੇਂਦਰ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਅਮਰੀਕਾ ਨਾਲ ਹੋਏ ਸਮਝੌਤੇ ਅਤੇ ਦੇਸ਼
Publish Date: Thu, 12 Feb 2026 06:40 PM (IST)
Updated Date: Thu, 12 Feb 2026 06:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਮਰੀਕਾ ਨਾਲ ਹੋਏ ਸਮਝੌਤੇ ਅਤੇ ਦੇਸ਼ ਵਿਆਪੀ ਹੜਤਾਲ ਸਬੰਧੀ ਸੀਪੀਆਈ ਐੱਮਐੱਲ ਮਾਸ ਲਾਈਨ ਨੇ ਰੇਲਵੇ ਫ਼ਾਟਕ ਲਾਗੇ ਪ੍ਰਦਰਸ਼ਨ ਕੀਤਾ। ਇਹ ਸਮਝੌਤਾ ਰੱਦ ਕਰਨ ਅਤੇ ਚਾਰ ਲੇਬਰ ਕੋਡ ਵੀ ਰੱਦ ਕਰਨ ਦੀ ਮੰਗ ਕੀਤੀ। ਪਾਰਟੀ ਦੇ ਸੂਬਾ ਆਗੂ ਸਾਬਕਾ ਕੌਸਲਰ ਸ਼ਿਵਚਰਨ ਸੂਚਨ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਨਾਲ ਕੀਤਾ ਗਿਆ। ਇਹ ਸਮਝੌਤਾ ਕਿਸਾਨੀ ਨੂੰ ਵੱਡੀ ਢਾਹ ਲਗਾਵੇਗਾ। ਇਸ ਕਰ ਕੇ ਇਸ ਦਾ ਜ਼ਬਦਰਸਤ ਵਿਰੋਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਆਗੂ ਇਸ ਪ੍ਰਤੀ ਭਰਮ ਫ਼ੈਲਾ ਰਹੇ ਹਨ ਕਿ ਇਹ ਸਮਝੌਤਾ ਭਾਰਤ ਲਈ ਅੱਗੇ ਜਾਕੇ ਫ਼ਾਇਦੇਮੰਦ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਭਾਰਤ ਦੀ ਕਿਸਾਨੀ ਅਤੇ ਖੇਤੀ ਨੂੰ ਖ਼ਤਮ ਕਰਨ ਲਈ ਇਹ ਸਮਝੌਤਾ ਘੜਿਆ ਹੈ। ਉਨ੍ਹਾਂ ਨੇ ਇਸ ਦੌਰਾਨ ਐਪਸਟੀਨ ਫ਼ੈਲਾ ਦਾ ਸੱਚ ਸਾਹਮਣਾ ਆਉਣ ਅਤੇ ਇਸ ਵਿੱਚ ਬੋਲਦੇ ਭਾਰਤੀ ਆਗੂਆਂ ਦੇ ਨਾਮ ’ਤੇ ਕਾਰਵਾਈ ਕਰਨ ਦੇ ਨਾਮ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਇਨ੍ਹਾਂ ਸੱਚ ਵੀ ਦੇਸ਼ ਸਾਹਮਣੇ ਲਿਆਂਦਾ ਜਾਵੇ। ਇਸ ਮੌਕੇ ਆਲ ਇੰਡੀਆ ਯੂਨਾਇਟਡ ਦੇ ਆਗੂ ਜਾਗਰ ਸਿੰਘ, ਫ਼ਲ ਅਤੇ ਸਬਜ਼ੀ ਵਿਕਰੇਤਾ ਯੂਨੀਅਨ ਦੇ ਮਦਨ ਲਾਲ, ਬਿੰਦਰ ਚੀਮਾ, ਮਾਲੀ ਆਦਿ ਹਾਜ਼ਰ ਸਨ।