ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਲਾਇਆ ਗਊ ਭਲਾਈ ਕੈਂਪ
ਸ੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਰਾਏਪੁਰ ਵਿਖੇ
Publish Date: Sat, 31 Jan 2026 06:24 PM (IST)
Updated Date: Sun, 01 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਸ਼ੂ ਪਾਲਣ ਵਿਭਾਗ ਦੀ ਸਰਦੂਲਗੜ੍ਹ (ਮਾਨਸਾ) ਟੀਮ ਵੱਲੋਂ ਗਊ ਭਲਾਈ ਕੈਂਪ ਲਾਇਆ। ਇਸ ਵਿੱਚ ਬਿਮਾਰ ਅਤੇ ਜ਼ਖਮੀ ਗਊਆਂ ਦਾ ਇਲਾਜ ਕੀਤਾ ਗਿਆ ਅਤੇ 25 ਹਜ਼ਾਰ ਰੁਪਏ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਮੌਜੂਦ ਸੀਨੀਅਰ ਵੈਟਰਨਰੀ ਅਫ਼ਸਰ ਡਾ. ਗਨਪਤ ਸਿੰਘ, ਵੈਟਰਨਰੀ ਅਫ਼ਸਰ ਡਾ. ਸੰਨੀ ਗੋਇਲ, ਡਾ. ਰਕੇਸ਼ ਕੁਮਾਰ, ਡਾ. ਹਰਮਨਜੀਤ ਸਿੰਘ ਨੇ ਗਊਸ਼ਾਲਾ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਪ੍ਰਬੰਧਕਾਂ ਨੂੰ ਗਊਆਂ ਦੀ ਸਾਂਭ ਸੰਭਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵੈਟਨਰੀ ਇੰਸਪੈਕਟਰ ਕਰਮਜੀਤ ਸਿੰਘ, ਕ੍ਰਿਸ਼ਨ ਸਿੰਘ ਅਤੇ ਦਰਜਾਚਾਰ ਤਰਸੇਮ ਸਿੰਘ ਅਤੇ ਹਾਕਮ ਸਿੰਘ ਹਾਜ਼ਰ ਸਨ। ਸ਼੍ਰੀ ਗਊਸ਼ਾਲਾ ਕਮੇਟੀ ਰਾਏਪੁਰ ਦੇ ਪ੍ਰਧਾਨ ਸਰਦਾਰ ਬਰਖਾ ਸਿੰਘ ਅਤੇ ਖਜ਼ਾਨਚੀ ਮਨਦੀਪ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਸਰਦੂਲਗੜ੍ਹ ਦੀ ਟੀਮ ਦਾ ਇਸ ਨੇਕ ਉਪਰਾਲੇ ਲਈ ਬਹੁਤ ਧੰਨਵਾਦ ਕੀਤਾ।