ਗਊਸ਼ਾਲਾ ’ਚ ਗਊ ਭਲਾਈ ਕੈਂਪ ਲਾਇਆ
ਸ੍ਰੀ ਕ੍ਰਿਸ਼ਨਾ ਗਊਸ਼ਾਲਾ ਅਤੇ ਮੰਦਿਰ ਕਮੇਟੀ
Publish Date: Sat, 24 Jan 2026 06:23 PM (IST)
Updated Date: Sun, 25 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਸ਼ੂ ਪਾਲਣ ਵਿਭਾਗ ਦੀ ਬਰੇਟਾ ਟੀਮ ਵੱਲੋਂ ਗਊ ਭਲਾਈ ਕੈਂਪ ਲਗਾਇਆ ਗਿਆ। ਇਸ ਵਿੱਚ ਬਿਮਾਰ ਅਤੇ ਜ਼ਖਮੀ ਗਊਆਂ ਦਾ ਇਲਾਜ ਕੀਤਾ ਗਿਆ ਅਤੇ 25 ਹਜ਼ਾਰ ਰੁਪਏ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ। ਇਸ ਮੌਕੇ ਮੌਜੂਦ ਵੈਟਰਨਰੀ ਅਫਸਰਾਂ ਡਾ. ਰੁਪਿੰਦਰ ਕੁਮਾਰ, ਡਾ. ਸਾਹਿਲ ਸਿੰਗਲਾ, ਡਾ. ਰਾਜੇਸ਼ ਕੁਮਾਰ ਨੇ ਗਊਸ਼ਾਲਾ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਪ੍ਰਬੰਧਕਾਂ ਨੂੰ ਵਿਸਥਾਰ ਪੂਰਵਕ ਗਊਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੈਟਰਨਰੀ ਇੰਸਪੈਕਟਰ ਨਰੇਸ਼ ਕੁਮਾਰ, ਸਰਵਣ ਕੁਮਾਰ, ਪ੍ਰਨੀਤ ਸਿੰਘ, ਭਰਤ ਸਿੰਘ ਅਤੇ ਦਰਜਾ ਚਾਰ ਜਗਸੀਰ ਸਿੰਘ ਹਾਜ਼ਰ ਸਨ। ਸ੍ਰੀ ਕ੍ਰਿਸ਼ਨਾ ਗਊਸ਼ਾਲਾ ਅਤੇ ਮੰਦਿਰ ਕਮੇਟੀ ਬਰੇਟਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਬਾਂਸਲ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਬਰੇਟਾ ਦੀ ਟੀਮ ਦਾ ਇਸ ਨੇਕ ਉਪਰਾਲੇ ਲਈ ਬਹੁਤ ਧੰਨਵਾਦ ਕੀਤਾ।