12 ਦੀ ਦੇਸ਼ ਪੱਧਰੀ ਹੜਤਾਲ ’ਚ ਸਾਰੇ ਵਰਗ ਹੋਣ ਸ਼ਾਮਲ : ਐੱਸਕੇਐੱਮ
12 ਫ਼ਰਵਰੀ ਦੀ ਦੇਸ਼
Publish Date: Sun, 08 Feb 2026 06:14 PM (IST)
Updated Date: Mon, 09 Feb 2026 04:06 AM (IST)
-ਮਨਰੇਗਾ ਸਕੀਮ ਦੀ ਬਹਾਲੀ ਤੇ ਠੇਕੇਦਾਰੀ ਪ੍ਰਬੰਧ ਖ਼ਤਮ ਕਰਨ ਲਈ ਲੋਕ ਧਰਨੇ ’ਚ ਹੋਣ ਸ਼ਾਮਲ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : 12 ਫ਼ਰਵਰੀ ਦੀ ਦੇਸ਼ ਪੱਧਰੀ ਹੜਤਾਲ ਦੀ ਸਫਲਤਾ ਲਈ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ, ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਤਪਾਲ ਰਿਸ਼ੀ, ਰਾਮ ਸਿੰਘ ਭੈਣੀ ਬਾਘਾ, ਭਜਨ ਸਿੰਘ ਘੁੰਮਣ ਤੇ ਬੋਘ ਸਿੰਘ ਮਾਨਸਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਮੀਟਿੰਗ ’ਚ ਏਟਕ, ਏਕਟੂ, ਬੀਕੇਯੂ ਉਗਰਾਹਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕੁਲ ਹਿੰਦ ਕਿਸਾਨ ਸਭਾ, ਬੀਕੇਯੂ ਡਕੌਂਦਾ, ਪੰਜਾਬ ਕਿਸਾਨ ਯੂਨੀਅਨ, ਬੀਕੇਯੂ ਮਾਨਸਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਬੀਕੇਯੂ ਲੱਖੋਵਾਲ, ਬੀਕੇਯੂ ਡਕੋਦਾ, ਜਮਹੂਰੀ ਕਿਸਾਨ ਸਭਾ, ਪੰਜਾਬ ਖੇਤ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਪੈਨਸ਼ਨਰਜ਼ ਐਸੋਸੀਏਸ਼ਨ, ਟੈਕਨੀਕਲ ਸਰਵਿਸ ਯੂਨੀਅਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਜਲ ਸਪਲਾਈ ਪੀਡਬਲਿਊਡੀ, ਪੀਐੱਸਐੱਸਐੱਫ, ਟੈਕਨੀਕਲ ਸਰਵਿਸ ਯੂਨੀਅਨ ਮੰਗਲ ਆਦਿ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ।
12 ਫਰਵਰੀ ਦੀ ਦੇਸ਼ ਪੱਧਰੀ ਹੜਤਾਲ ਦੀ ਸਫ਼ਲਤਾ ਲਈ ਵੱਡੀ ਗਿਣਤੀ ’ਚ ਪੁੱਜਣ ਦੀ ਅਪੀਲ ਕੀਤੀ। ਆਗੂਆਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਅਮਰੀਕਾ ਵਪਾਰਕ ਸਮਝੌਤਾ ਅਮਰੀਕਾ ਵੱਲੋਂ ਭਾਰਤ ਤੇ ਠੋਸੀਆਂ ਗਈਆਂ ਸ਼ਰਤਾਂ ਨਾਲ ਭਾਰਤ ਦਾ ਵਪਾਰ ਤੇ ਕਿਸਾਨਾਂ ਦਾ ਕਾਰੋਬਾਰ ਤਬਾਹੀ ਵੱਲ ਵਧੇਗਾ। ਇਹ ਕੋਈ ਸਮਝੌਤਾ ਨਹੀਂ, ਸਗੋਂ ਤਾਨਾਸ਼ਾਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਰਾਣੇ ਮਨਰੇਗਾ ਕਾਨੂੰਨ ਦੀ ਬਹਾਲੀ, ਠੇਕੇਦਾਰੀ ਪ੍ਰਬੰਧ ਖ਼ਤਮ ਕਰਨ, ਬਿਜਲੀ ਬਿੱਲ-2025, ਬੀਜ਼ ਬਿੱਲ, ਪੁਰਾਣੀ ਪੈਨਸ਼ਨ ਬਹਾਲੀ, ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਨੂੰ ਰੱਦ ਕਰਨ, ਕਿਸਾਨ ਮਜ਼ਦੂਰ ਔਰਤਾਂ ਤੇ ਛੋਟੇ ਕਾਰੋਬਾਰੀਆਂ ਦੇ ਕਰਜ਼ ਮੁਆਫ਼ੀ, ਸਾਰੀਆਂ ਫ਼ਸਲਾਂ ਤੇ ਐੱਮਐੱਸਪੀ ‘ਤੇ ਖ਼ਰੀਦ ਦੀ ਗਾਰੰਟੀ, ਰੁਜ਼ਗਾਰ ਦੇ ਪ੍ਰਬੰਧ, ਪੰਜਾਬ ਸਰਕਾਰ ਵੱਲੋਂ 12 ਘੰਟੇ ਕੰਮ ਦੀ ਡਿਊਟੀ ਐਲਾਨ ਦੀ ਵਾਪਸੀ ਤੇ ਸਨਅਤੀ ਸਬੰਧੀ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ।
ਇਸ ਮੌਕੇ ਰਾਮ ਸਿੰਘ ਭੈਣੀ ਬਾਘਾ, ਰਾਜਵਿੰਦਰ ਰਾਣਾ, ਕ੍ਰਿਸ਼ਨ ਚੌਹਾਨ, ਨਿਰਮਲ ਸਿੰਘ ਝੰਡੂਕੇ, ਅਮਰੀਕ ਸਿੰਘ ਫਫੜੇ, ਡਾ. ਧੰਨਾ ਮੱਲ ਗੋਇਲ, ਮਲਕੀਤ ਮੰਦਰਾਂ, ਬੋਘ ਸਿੰਘ ਮਾਨਸਾ, ਮਹਿੰਦਰ ਸਿੰਘ ਭੈਣੀ ਬਾਘਾ, ਦਰਸ਼ਨ ਸਿੰਘ ਗੁਰਨੇ, ਕਰਮਜੀਤ ਸਿੰਘ ਤਾਮਕੋਟ, ਦਰਸ਼ਨ ਸਿੰਘ, ਹਰਬੰਸ ਮੰਢਾਲੀ, ਦਰਸ਼ਨ ਅਲੀਸ਼ੇਰ, ਗੁਰਸੇਵਕ ਮਾਨਬੀਬੜੀਆਂ, ਕੁਲਵਿੰਦਰ ਬੱਪੀਆਣਾ, ਸੁਖਚਰਨ ਦਾਨੇਵਾਲੀਆ,ਭਜਨ ਸਿੰਘ ਘੁੰਮਣ, ਸੁਰਜੀਤ ਸਿੰਘ, ਸਤਵਿੰਦਰ ਸਿੰਘ ਅਤੇ ਬੂਟਾ ਸਿੰਘ ਬਰਨਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।