ਉਸਾਰੀ ਕਿਰਤੀਆਂ ਨੂੰ ਲਾਭ ਨਾ ਦੇਣ ਵਿਰੁੱਧ ਮੋਹਾਲੀ ’ਚ ਰੈਲੀ ਭਲਕੇ
ਉਸਾਰੀ ਕਿਰਤੀਆਂ ਦੇ ਹੱਕ ਵਿੱਚ ਬਣੇ ਕਾਨੂੰਨ ਨੂੰ
Publish Date: Wed, 25 Mar 2026 07:09 PM (IST)
Updated Date: Thu, 26 Mar 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਉਸਾਰੀ ਕਿਰਤੀਆਂ ਦੇ ਹੱਕ ’ਚ ਬਣੇ ਕਾਨੂੰਨ ਨੂੰ ਕੇਂਦਰ ਤੇ ਸੂਬਾਈ ਸਰਕਾਰਾਂ ਲਾਗੂ ਕਰਨ ਦੀ ਬਜਾਏ, ਉਨ੍ਹਾਂ ਨੂੰ ਹੌਲੀ-ਹੌਲੀ ਖ਼ਤਮ ਕਰਨ ਵੱਲ ਵਧ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਤੇ ਏਟਕ ਦੇ ਸੂਬਾਈ ਆਗੂ ਸਾਥੀ ਕ੍ਰਿਸ਼ਨ ਚੌਹਾਨ ਐਡਵੋਕੇਟ ਕੁਲਵਿੰਦਰ ਉੱਡਤ ਨੇ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਦਾ ਕਿਰਤੀ ਵਿਭਾਗ ਉਸਾਰੀ ਕਿਰਤੀਆਂ ਲਈ ਚਲਦੇ ਵੈੱਲਫੇਅਰ ਸਕੀਮ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਲਾਭਪਾਤਰੀਆਂ ਨੂੰ ਪਰੇਸ਼ਾਨ ਕਰਦਾ ਆ ਰਿਹਾ ਹੈ। ਉਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਮਿਲਣ ਵਾਲੇ ਲਾਭਾਂ ’ਚ ਕਟੌਤੀਆਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਵੱਖ-ਵੱਖ ਕਿਸਮ ਦੇ ਕਲੇਮਾਂ ਸਾਲਾਂ ਬੱਧੀ ਪਾਸ ਨਹੀਂ ਕੀਤਾ ਜਾ ਰਿਹਾ। ਵਾਰ ਵਾਰ ਧਿਆਨ ਦੇਣ ਦੇ ਬਾਵਜੂਦ ਕਿਰਤੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕੰਸਟ੍ਰਕਸ਼ਨ ਵੈਲਫ਼ੇਅਰ ਬੋਰਡ ਦੀਆਂ ਮੀਟਿੰਗਾਂ ਤੋਂ ਬਿਨਾਂ ਮਨ ਮਰਜ਼ੀ ਨਾਲ ਲਾਭਪਾਤਰੀਆਂ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਐਕਸਗ੍ਰੇਸ਼ੀਆ ਦੇ ਕੇਸ 24/10/2024 ਤੋਂ ਬਾਅਦ ਪਾਸ ਨਹੀਂ ਕੀਤੇ ਗਏ। ਜਾਣ ਬੁੱਝ ਕੇ 27. ਨੰਬਰ ਫ਼ਾਰਮ ਦਾ ਅੜਿੱਕਾ ਲਗਾਇਆ ਜਾ ਰਿਹਾ ਹੈ। ਪੈਨਸ਼ਨ 3000 ਤੋਂ ਘਟਾ ਕੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਦੇ ਸਾਲਾਂ ਨਾਲ ਲਿੰਕ ਕਰਕੇ ਤਿੰਨ ਸਾਲ ਪੰਜ ਸਾਲ ਤੇ ਦਸ ਸਾਲ ਆਦਿ ਤਰੀਕੇ ਨਾਲ ਪੰਜ, ਇੱਕ ਹਜ਼ਾਰ ਅਤੇ ਪੰਦਰਾਂ ਸੋ ਰੁਪਏ ਕਰ ਦਿੱਤੀ ਗਈ ਹੈ। ਵਿਭਾਗ ਦੀਆਂ ਸਾਈਟਾਂ ਲਗਭਗ ਬੰਦ ਰਹਿੰਦੀਆਂ ਹਨ, ਬੇਲੋੜੇ ਇਤਰਾਜ਼ ਲਾਏ ਜਾ ਰਹੇ ਹਨ ਐਨ ਆਈ ਸੀ ਤੇ ਸੇਵਾ ਕੇਂਦਰ ਵਿੱਚ ਕੋਈ ਤਾਲਮੇਲ ਨਹੀਂ, ਜ਼ਿਲ੍ਹਿਆਂ ਵਿੱਚੋਂ ਪਾਸ ਕੇਸ ਸਾਲਾਂ ਬੰਦੀ ਪਏ ਹਨ,ਐਲ ਟੀ ਸੀ ਲਗਭਗ ਖਤਮ ਹੋ ਚੁੱਕੀ ਹੈ, ਜਨਰਲ ਸਰਜਰੀ ਨੂੰ ਸਿਹਤ ਬੀਮਾ ਦਸ ਲੱਖ ਵਾਲੇ ਕਾਰਡਾਂ ਨਾਲ ਜੋੜ ਦਿੱਤਾ ਹੈ, ਅਪ੍ਰੇਸ਼ਨਾ ਦੇ ਬਿੱਲ ਪਾਸ ਨਹੀਂ ਕੀਤੇ ਜਾ ਰਹੇ, ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਨਾਲ ਹੋ ਰਹੀਆਂ ਵਧੀਕੀਆਂ ਵਿਰੁੱਧ ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਵੱਲੋਂ 27 ਮਾਰਚ ਨੂੰ ਕਿਰਤ ਭਵਨ ਮੋਹਾਲੀ ਦੇ ਸਾਹਮਣੇ ਪੰਜਾਬ ਪੱਧਰੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਸਾਥੀ ਚੌਹਾਨ ਤੇ ਉੱਡਤ ਨੇ ਕਿਰਤੀਆਂ ਨੂੰ ਵੱਡੀ ਗਿਣਤੀ ’ਚ ਪੁੱਜਣ ਦਾ ਸੱਦਾ ਦਿੱਤਾ। ਇਸ ਮੌਕੇ ਕਰਨੈਲ ਸਿੰਘ ਭੀਖੀ ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ, ਬੂਟਾ ਸਿੰਘ ਬਰਨਾਲਾ ਆਦਿ ਆਗੂ ਸ਼ਾਮਲ ਸਨ।