- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਪਾਰਟੀ ਵਲੋਂ ਕਾਂਗਰਸ ਪਾਰਟੀ ਵਲੋਂ ਕਾਂਗਰਸ ਪਾਰਟੀ ਵਲੋਂ

-ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਲਈ ਵਹੀਰਾਂ ਘੱਤ ਕੇ ਪੁੱਜਣਗੇ ਵਰਕਰ : ਕੁਲਵੰਤ ਸਿੰਗਲਾ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਕਾਂਗਰਸ ਪਾਰਟੀ ਵੱਲੋਂ ਮਨਰੇਗਾ ਮਜ਼ਦੂਰ ਬਚਾਓ ਮੁਹਿੰਮ ਤਹਿਤ 28 ਫ਼ਰਵਰੀ ਨੂੰ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ ਦੇ ਮੱਦੇਨਜ਼ਰ ਅੱਜ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਮਾਨਸਾ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ। ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਤੋਂ ਦੇਸ਼ ਤੇ ਭਗਵੰਤ ਮਾਨ ਸਰਕਾਰ ਤੋਂ ਪੰਜਾਬ ਬਚਾਉਣ ਦੀ ਲੋੜ ਹੈ। ਕਾਂਗਰਸ ਪਾਰਟੀ ਦੇਸ਼ ਭਰ ’ਚ ਮਨਰੇਗਾ ਮਜ਼ਦੂਰ ਬਚਾਓ ਅਤੇ ਭਾਰਤ ਅਮਰੀਕਾ ਸੰਘੀ ਦੇ ਵਿਰੋਧ ਵਿਚ ਮੁਹਿੰਮ ਲੈ ਕੇ ਚੱਲ ਰਹੀ ਹੈ। ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਕੀਰਤ ਕੋਟਲੀ ਨੇ ਕਿਹਾ ਕਿ ਮਨਰੇਗਾ ਲੱਖਾਂ, ਕਰੋੜਾਂ ਮਜ਼ਦੂਰਾਂ ਦੇ ਚੁੱਲ੍ਹੇ ਚਲਾਉਂਦੀ ਸੀ ਪਰ ਮੋਦੀ ਸਰਕਾਰ ਨੇ ਬੜੀ ਚਲਾਕੀ ਨਾਲ ਉਸ ਨੂੰ ਬੰਦ ਕਰਕੇ ਨਾ ਸਿਰਫ਼ ਇਕ ਗਰੀਬ ਦਾ ਗਲਾ ਘੁੱਟਿਆ, ਬਲਕਿ ਯੂਪੀਏ ਸਰਕਾਰ ਵਲੋਂ ਸ਼ੁਰੂ ਕੀਤਾ। ਮਨਰੇਗਾ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮਨਰੇਗਾ ਅਧੀਨ ਰੁਜ਼ਗਾਰ ਦੀ ਗਾਰੰਟੀ ਹੁੰਦੀ ਸੀ। ਹੁਣ ਮੋਦੀ ਸਰਕਾਰ ਵਲੋਂ ਸਿਰਫ਼ ਇਸ ਦਾ ਨਾਂ ਹੀ ਨਹੀਂ ਬਦਲਿਆ ਗਿਆ, ਮਨਰੇਗਾ ਨੂੰ ਖ਼ਤਮ ਕਰਕੇ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦਾ ਡਰਾਮਾ ਕਰਨ ਦੀ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮਨਮੋਹਨ ਸਿੰਘ ਸਰਕਾਰ ਵਲੋਂ ਲਏ ਗਏ ਸਾਰੇ ਫ਼ੈਸਲਿਆਂ ਨੂੰ ਹੌਲੀ ਹੌਲੀ ਖ਼ਤਮ ਕਰ ਰਹੀ ਹੈ ਅਤੇ ਕੁੱਝ ਫ਼ੈਸਲਿਆਂ ਦਾ ਨਾਂ ਬਦਲ ਕੇ ਉਨ੍ਹਾਂ ਨੂੰ ਆਪਣੀ ਪ੍ਰਾਪਤੀ ਦੱਸ ਰਹੀ ਹੈ। ਜਦੋਂਕਿ ਅੱਜ ਦੇਸ਼ ਅੰਦਰ ਡਾਲਰ ਦੇ ਮੁਕਾਬਲੇ ਰੁਪਇਆ ਹੇਠਾਂ ਡਿੱਗ ਚੁੱਕਿਆ ਹੈ। ਕੇਂਦਰ ਸਰਕਾਰ ਅਮਰੀਕਾ ਤੋਂ ਡਰ ਕੇ ਉਸ ਨੂੰ ਜੋ ਮਾਰੂ ਸਮਝੌਤਾ ਕਰਨ ਜਾ ਰਹੀ ਹੈ। ਉਸ ਤਹਿਤ ਪਹਿਲਾਂ ਅਮਰੀਕਾ ਵਲੋਂ ਸਸਤੇ ਅਨਾਜ, ਦੁੱਧ ਅਤੇ ਇਨ੍ਹਾਂ ਤੋਂ ਬਣੀਆਂ ਹੋਰ ਚੀਜ਼ਾਂ ਸੁੱਟੀਆਂ ਜਾਣਗੀਆਂ ਪਰ ਜਦੋਂ ਸਾਡਾ ਖੇਤੀ ਅਤੇ ਪਸ਼ੂ ਧਨ ਬਰਬਾਦ ਹੋ ਗਿਆ। ਸਾਡੀ ਨਿਰਭਰਤਾ ਵਿਦੇਸ਼ੀ ਵਸਤਾਂ ਤੇ ਵਧ ਗਈ ਅਤੇ ਉਨ੍ਹਾਂ ਚੀਜ਼ਾਂ ਦੇ ਰੇਟ ਮਨਮਰਜ਼ੀ ਦੇ ਵਧਾ ਦਿੱਤੇ ਜਾਣਗੇ ਅਤੇ ਅਸੀਂ ਪੂਰਨ ਤੌਰ ਤੇ ਉਨ੍ਹਾਂ ਦੇ ਅਧੀਨ ਹੋ ਜਾਵਾਂਗੇ। ਉਨ੍ਹਾਂ ਕਿਹਾ ਕਿ ਚੀਨ ਸਾਡੀ ਹੱਦ ਤੇ ਬੈਠਾ ਹੈ ਅਤੇ ਮੋਦੀ ਸਰਕਾਰ ਚੀਨ ਨੂੰ ਰੋਕ ਨਹੀਂ ਸਕੀ। ਸਾਬਕਾ ਵਿਧਾਇਕ ਕੋਟਲੀ ਨੇ ਕਿਹਾ ਕਿ ਇਕਲੌਤੀ ਕਾਂਗਰਸ ਪਾਰਟੀ ਦੇਸ਼ ਅਤੇ ਪੰਜਾਬ ਵਿਚ ਮੋਦੀ ਸਰਕਾਰ ਦੀਆਂ ਇਹ ਲੋਕ, ਮਜ਼ਦੂਰ, ਕਿਸਾਨ ਅਤੇ ਮਿਹਨਤਕਸ਼ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੀ ਹੈ। ਜਿਸ ਨੂੰ ਲੈ ਕੇ 28 ਫ਼ਰਵਰੀ ਨੂੰ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਰਨਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾਤੇ ਹਾਜ਼ਰੀਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਰੈਲੀ ਵਿਚ ਵੱਧ ਤੋਂ ਵੱਧ ਭੀੜ ਇਕੱਠੀ ਕੀਤੀ ਜਾਵੇ ਤਾਂ ਜੋ ਕੇਂਦਰ ਦੇ ਇਹ ਲੋਕ ਵਿਰੋਧੀ ਫ਼ੈਸਲੇ ਰੱਦ ਕਰਵਾਏ ਜਾ ਸਕਣ। ਇਸ ਮੌਕੇ ਬੁਢਲਾਡਾ ਹਲਕੇ ਦੇ ਇੰਚਾਰਜ ਰਣਵੀਰ ਕੌਰ ਮੀਆਂ, ਸੀਨੀਅਰ ਕਾਂਗਰਸੀ ਆਗੂ ਬਿਕਰਮ ਮੋਫ਼ਰ, ਸੀਨੀਅਰ ਕਾਂਗਰਸੀ ਆਗੂ ਕੇਵਲ ਕ੍ਰਿਸ਼ਨ ਅਗਰਵਾਲ, ਸਰਦੂਲਗੜ੍ਹ ਹਲਕੇ ਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਟੋਨੀ ਕੁਬਿਆਂ ਵਾਲੇ, ਬੁਢਲਾਡਾ ਹਲਕੇ ਤੋਂ ਕੋਆਰਡੀਨੇਟਰ ਐਡਵੋਕੇਟ ਯਸ਼ ਬੱਜੋਆਣਾ, ਮਾਨਸਾ ਹਲਕੇ ਦੇ ਕੋਆਰਡੀਨੇਟਰ ਕੇਵਲ ਕ੍ਰਿਸ਼ਨ ਅਗਰਵਾਲ, ਤਰਸੇਮ ਚੰਦ ਪ੍ਰਧਾਨ ਮੌੜ, ਲਖਵੀਰ ਸਿੰਘ ਨਾਜੀ ਮੌੜ, ਪਾਲਾ ਕੌਂਸਲਰ ਮੌੜ ਆਦਿ ਮੌਜੂਦ ਸਨ।
ਜ਼ਿਲਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜ਼ਿਲਾ ਮਾਨਸਾ ਤੋਂ ਕਾਂਗਰਸ ਵਲੋਂ ਵੱਡਾ ਕਾਫਲਾ ਅਤੇ ਇਕੱਠ 28 ਫਰਵਰੀ ਦੀ ਕਾਂਗਰਸ ਦੀ ਬਰਨਾਲਾ ਰੈਲੀ ਵਿਚ ਸ਼ਮੂਲੀਅਤ ਕਰੇਗਾ। ਇਸ ਲਈ ਵਰਕਰਾਂ, ਨੇਤਾਵਾਂ ਨੇ ਡਿਊਟੀਆਂ ਸੰਭਾਲ ਲਈਆਂ ਹਨ। ਇਸ ਮੌਕੇ ਕੋ ਕੁਆਰਡੀਨੇਟਰ ਕੇ.ਕੇ ਅਗਰਵਾਲ, ਕੋ ਕੁਆਰਡੀਨੇਟਰ ਸਰਦੂਲਗੜ੍ਹ ਰਜਿੰਦਰ ਕੁਮਾਰ ਟੋਨੀ, ਕੋ ਕੁਆਰਡੀਨੇਟਰ ਬੁਢਲਾਡਾ ਯਸ਼ ਬਜੂਆਣਾ, ਕਾਂਗਰਸੀ ਆਗੂ ਬਿਕਰਮ ਮੋਫਰ, ਮਾਈਕਲ ਗਾਗੋਵਾਲ, ਮਨਦੀਪ ਗੋਰਾ, ਚਮਕੌਰ ਸਿੰਘ ਮੂਸਾ, ਰਣਵੀਰ ਕੌਰ ਮੀਆਂ, ਰਕੇਸ਼ ਸਿੰਗਲਾ, ਗੁਰਪ੍ਰੀਤ ਵਿੱਕੀ, ਸੱਤਪਾਲ ਮੂਲੇਵਾਲਾ, ਨਰੋਤਮ ਸਿੰਘ ਚਹਿਲ, ਭੁਪਿੰਦਰ ਗੋਰਾ, ਨਵੀਨ ਕਾਲਾ, ਸੁਖਦਰਸ਼ਨ ਖਾਰਾ, ਸੁਰੇਸ਼ ਨੰਦਗੜ੍ਹੀਆ, ਸਵਰਨ ਖੁਡਾਲ, ਹਰਵਿੰਦਰ ਸਵੀਟੀ, ਸਤਗੁਰ ਸਿੰਘ ਜਲਵੇੜਾ, ਤਰਜੀਤ ਚਹਿਲ, ਖੇਮ ਜਟਾਣਾ, ਹਰਬੰਸ ਖਿੱਪਲ, ਸੰਦੀਪ ਮਹਿਤਾ, ਗੁਰਪ੍ਰੀਤ ਪਿਆਰੀ, ਰਾਮ ਸਿੰਘ ਸਰਦੂਲਗੜ੍ਹ, ਬਲਜੀਤ ਸ਼ਰਮਾ, ਨਰੇਸ਼ ਐਮ.ਸੀ, ਗੁਰਸੇਵਕ ਬਰ੍ਹੇ, ਕੁਲਵੀਰ ਗੁੜੱਦੀ, ਗੁਰਮੀਤ ਬਾਵਾ, ਅਮਰੀਕ ਸਿੰਘ ਢਿੱਲੋ, ਸੁੱਖਾ ਧਲਿਓ, ਅਮਰ ਜਿੰਦਲ, ਮੱਖਣ ਖੁਡਾਲ, ਲਾਲੂ ਭਾਰਦਵਾਜ, ਅਨੂ ਬਰੇਟਾ, ਰਣਦੀਪ ਰਾਏਪੁਰ, ਜਸਵੀਰ ਸਿੰਘ ਸਰਪੰਚ ਰਣਜੀਤ ਦੋਦੜਾ ਆਦਿ ਹਾਜ਼ਰ ਸਨ।
ਫੋਟੋ : ਮਾਨਸਾ : ਮੀਟਿੰਗ ਨੂੰ ਸੰਬੋਧਨ ਕਰਦੇ ਗੁਰਕੀਰਤ ਸਿੰਘ ਕੋਟਲੀ।