ਰਾਹੁਲ ਗਾਂਧੀ ਵੱਲੋਂ ਬਿੱਟੂ ਨੂੰ ਸੰਸਦ ’ਚ ਗਦਾਰ ਕਹਿਣਾ ਨਿੰਦਣਯੋਗ : ਗੋਮਾ ਰਾਮ
ਦੇਸ਼ ਦੀ ਸੰਸਦ ਭਵਨ ਅੰਦਰ ਕਾਂਗਰਸ ਦੇ ਮੈਂਬਰ
Publish Date: Wed, 04 Feb 2026 08:26 PM (IST)
Updated Date: Thu, 05 Feb 2026 04:11 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ
ਦੇਸ਼ ਦੀ ਸੰਸਦ ਭਵਨ ਅੰਦਰ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਵੱਲੋਂ ਭਾਜਪਾ ਮੰਤਰੀ ਰਵਨੀਤ ਬਿੱਟੂ ਨੂੰ ਗਦਾਰ ਸ਼ਬਦ ਨਾਲ ਸੰਬੋਧਨ ਕਰਨ ਤੇ ਰੋਸ ਪ੍ਰਗਟ ਕਰਦਿਆਂ ਸ਼ਹਿਰ ਦੇ ਰਾਮ ਲੀਲਾ ਗਰਾਊਂਡ ਚ ਰਾਹੁਲ ਗਾਂਧੀ ਦਾ ਪੁੱਤਲਾ ਸਾੜਿਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੁਨੀਆ ਨੇ ਕਿਹਾ ਕਿ ਪਵਿੱਤਰ ਸਦਨ ਦੀ ਮਰਿਆਦਾ ਨੂੰ ਭੰਗ ਕਰਕੇ ਕਾਂਗਰਸੀ ਆਗੂਆਂ ਵੱਲੋਂ ਰਵਨੀਤ ਬਿੱਟੂ ਨੂੰ ਗਦਾਰ ਕਹਿਣਾ ਨਾ ਸਿਰਫ ਕੇਂਦਰੀ ਸੰਸਦ ਦਾ ਅਪਮਾਨ ਹੈ, ਸਗੋਂ ਦੇਸ਼-ਵਿਦੇਸ਼ ’ਚ ਵੱਸਦੇ ਲੱਖਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਿਸ ਨਾਲ ਕਾਂਗਰਸ ਦਾ ਸਿੱਖਾਂ ਵਿਰੋਧੀ ਚਹਿਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਲਗਾਤਾਰ ਸਿੱਖ ਆਗੂਆਂ ਤੇ ਤਿੱਖੇ ਹਮਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਦੇ ਪਰਿਵਾਰ ਦੀ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਦੀ ਮਿਹਨਤ ਸਦਕਾ ਹੀ ਅੱਜ ਪੰਜਾਬ ਅੰਦਰ ਅੱਤਵਾਦ ਤੋਂ ਛੁਟਕਾਰਾ ਮਿਲਿਆ ਸੀ। ਕਾਂਗਰਸ ਦੀ ਸਰਕਾਰ ਦੌਰਾਨ ਆਪ੍ਰੇਸ਼ਨ ਬਲੂ ਸਟਾਰ ਚ ਦਰਬਾਰ ਸਾਹਿਬ ਤੇ ਹਮਲਾ ਅਤੇ 1984 ਚ ਦਿੱਲੀ ਅੰਦਰ ਸਿੱਖਾਂ ਦਾ ਸ਼ਰੇਆਮ ਕੱਤਲੇਆਮ ਨੂੰ ਭੁਲਾਇਆ ਨਹੀਂ ਜਾ ਸਕਦਾ। ਹੁਣ ਰਾਹੁਲ ਗਾਂਧੀ ਦੇ ਬਿਆਨ ਨੇ ਮੁੜ ਜਖਮਾਂ ਨੂੰ ਤਾਜਾ ਕਰ ਦਿੱਤਾ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਵੱਲੋਂ ਭਾਜਪਾ ਦੇ ਨਵੇਂ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਸੂਬੇਦਾਰ ਭੋਲਾ ਸਿੰਘ ਹਸਨਪੁਰ, ਸੁਖਪਾਲ ਸਿੰਘ ਬੈਂਸ, ਗਗਨਦੀਪ ਸ਼ਰਮਾ, ਜਨਕ ਰਾਜ ਬਾਂਸਲ, ਸੁਦਰਸ਼ਨ ਸ਼ਰਮਾ, ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾ, ਪਰਮਜੀਤ ਕੌਰ, ਯਸ਼ਪਾਲ ਗਰਗ, ਪੁਨੀਤ ਸਿੰਗਲਾ, ਓਮ ਪ੍ਰਕਾਸ਼ ਖਟਕ, ਪ੍ਰੇਮ ਸਾਗਰ, ਜਨਕਰਾਜ ਮੱਤੀ ਵਾਲੇ, ਮਹਿੰਦਰਪਾਲ ਮੰਗਲਾ, ਕੁਲਦੀਪ ਸਿੰਘ ਬੱਪੀਆਣਾ, ਬਿਕਰਮ ਕੁਮਾਰ, ਨਾਇਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਆਗੂ ਮੌਜੂਦ ਸਨ।