ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਨੂੰ ਵੰਡੀਆਂ ਕੋਟੀਆਂ ਤੇ ਬੂਟ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ
Publish Date: Fri, 02 Jan 2026 05:53 PM (IST)
Updated Date: Sat, 03 Jan 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੇ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਸੂ ਜੋਧਾ ਵਿਖੇ ਲੋੜਵੰਦ ਪਰਿਵਾਰਾਂ ਦੇ ਸਕੂਲੀ ਬੱਚਿਆਂ ਨੂੰ ਹਰ ਵਾਰ ਦੀ ਤਰ੍ਹਾਂ ਸਮਾਜ ਸੇਵੀ ਕਰਮਜੀਤ ਸਿੰਘ ਬੁਰਜ ਢਿੱਲਵਾਂ ਵਲੋਂ ਕੋਟੀਆ ਤੇ ਬੂਟ ਵੰਡੇ ਗਏ। ਕਰਮਜੀਤ ਸਿੰਘ ਬੁਰਜ ਢਿੱਲਵਾਂ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਰਦੀ ਤੋਂ ਬਚਾਅ ਲਈ ਲੋੜਵੰਦ ਪਰਿਵਾਰਾਂ ਦੇ 30 ਸਕੂਲੀ ਬੱਚਿਆਂ ਨੂੰ ਕੋਟੀਆਂ ਤੇ ਬੂਟ ਵੰਡੇ ਗਏ ਹਨ। ਕਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਸਹਿਬਾਨਾਂ ਦੇ ਦਿੱਤੇ ਸੁਨੇਹੇ ਹੇਠ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਇਸ ਸਮੇਂ ਸਮੂਹ ਸਕੂਲ ਸਟਾਫ਼ ਵੱਲੋਂ ਬੱਚਿਆਂ ਲਈ ਦੁੱਧ ਤੇ ਬਰੈੱਡਾਂ ਦਾ ਲੰਗਰ ਲਗਾਇਆ ਗਿਆ। ਸਰਪੰਚ ਚਰਨਜੀਤ ਸਿੰਘ ਤੇ ਪ੍ਰਿੰਸੀਪਲ ਕ੍ਰਿਪਾਲ ਕੌਰ ਨੇ ਕਰਮਜੀਤ ਸਿੰਘ ਬੁਰਜ ਢਿੱਲਵਾਂ ਵਲੋਂ ਕੀਤੇ ਉਪਰਾਲੇ ਦੀ ਸਲਾਘਾ ਕਰਦਿਆ ਧੰਨਵਾਦ ਕੀਤਾ। ਉਨ੍ਹਾਂ ਸਕੂਲੀ ਬੱਚਿਆਂ ਨੂੰ ਸਾਹਿਬਜ਼ਾਦਿਆਂ ਜੀ ਦੀ ਸ਼ਹੀਦੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਰਮਜੀਤ ਸਿੰਘ ਢਿੱਲੋਂ ਕੋਲ ਆਸ ਪ੍ਰਗਟਾਈ ਕਿ ਹਮੇਸ਼ਾ ਵਾਂਗ ਬੱਚਿਆਂ ਦਾ ਸਹਿਯੋਗ ਇਸੇ ਤਰ੍ਹਾਂ ਕਰਦੇ ਰਹਿਣਗੇ। ਇਸ ਮੌਕੇ ਪੰਚ ਬਲਜੀਤ ਸਿੰਘ, ਹਜੂਰ ਸਿੰਘ, ਸੁਖਪਾਲ ਸਿੰਘ, ਬੱਬੂ ਸਿੰਘ, ਅੰਮ੍ਰਿਤਪਾਲ ਕੌਰ, ਹਰਮੰਦਰ ਸਿੰਘ, ਸਿਕੰਦਰ ਸਿੰਘ, ਲੈਕਚਰਾਰ ਰਮੇਸ਼ ਕੁਮਾਰ, ਵਿਨੋਦ ਕੁਮਾਰ, ਗੁਰਸੇਵਕ ਸਿੰਘ, ਰਵਿੰਦਰ ਸਿੰਘ, ਬ੍ਰਿਜ਼ ਮੋਹਨ, ਸੁਸ਼ੀਲ ਕੁਮਾਰ, ਸੰਤ ਲਾਲ, ਰਾਜਿੰਦਰ ਸਿੰਘ, ਜਗਦੀਪ ਸਿੰਘ ਡੀ.ਪੀ, ਮਾ. ਰਵਿੰਦਰ ਸਿੰਘ, ਵੇਦ ਪ੍ਰਕਾਸ਼, ਵਿਜੈ ਕੁਮਾਰ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਾਜਵੀਰ ਸਿੰਘ, ਲੈਕਚਰਾਰ ਸਵਿਤਾ ਬਾਂਸਲ, ਹਰਜਿੰਦਰ ਕੌਰ, ਮੀਨਾ ਰਾਣੀ, ਗੁਰਮੀਤ ਕੌਰ, ਸੀਮਾ ਰਾਣੀ, ਪਰਮਜੀਤ ਕੌਰ, ਮੰਜੂ ਰਾਣੀ, ਸੁਮਨਪ੍ਰੀਤ, ਨੇਹਾ ਆਦਿ ਹਾਜ਼ਰ ਸਨ।