ਏਆਰਟੀ ਸੈਂਟਰ ’ਚ ਜਲਦ ਰੱਖਾਂਗੇ ਮੈਡੀਕਲ ਅਫ਼ਸਰ : ਸਿਵਲ ਸਰਜਨ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ
Publish Date: Wed, 18 Mar 2026 06:37 PM (IST)
Updated Date: Thu, 19 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਏਆਰਟੀ ਸੈਂਟਰ ਵਿਖੇ ਮੈਡੀਕਲ ਅਫ਼ਸਰ ਨੂੰ ਭਰਤੀ ਕਰਨ ਲਈ ਇੰਟਰਵਿਊ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਰੱਖੀ ਗਈ। ਇਸ ਬਾਰੇ ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਏਆਰਟੀ ਸੈਂਟਰ ਵਿਖੇ ਇਕ ਮੈਡੀਕਲ ਅਫ਼ਸਰ ਦੀ ਭਰਤੀ ਲਈ ਯੋਗ ਉਮੀਦਵਾਰ ਦੀ ਚੋਣ ਕਰਨ ਸਬੰਧੀ ਇੰਟਰਵਿਊ ਲਈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਚਆਈਵੀ ਕੇਸਾਂ ਦੀ ਕੌਂਸਲਿੰਗ ਅਤੇ ਇਲਾਜ ਕਰਨ ਲਈ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਏਆਰਟੀ ਸੈਂਟਰ ਖੋਲ੍ਹੇ ਗਏ ਹਨ। ਇਨ੍ਹਾਂ ਸੈਂਟਰਾਂ ਵਿੱਚ ਐਚਆਈਵੀ ਮਰੀਜ਼ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਦਵਾਈਆਂ ਦੇ ਨਾਲ ਨਾਲ ਕੌਂਸਲਿੰਗ ਦਾ ਵੀ ਪ੍ਰਬੰਧ ਹੈ ਤਾਂ ਕਿ ਮਰੀਜ਼ ਇਲਾਜ ਕਰਵਾ ਕੇ ਲੰਬੀ ਉਮਰ ਜੀਅ ਸਕਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹੋਰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਡਾ. ਮਾਨਸਿਕ ਰੋਗਾਂ ਦੇ ਮਾਹਿਰ ਛਵੀ ਬਜਾਜ, ਡਾ.ਆਸ਼ੂ ਮੈਡੀਕਲ ਅਫਸਰ, ਸੀਨੀਅਰ ਸਹਾਇਕ ਸੰਦੀਪ ਸਿੰਘ, ਜ਼ਿਲ੍ਹਾ ਅਕਾਊਂਟ ਅਫ਼ਸਰ ਲਵਲੀ ਗੋਇਲ ਹਾਜ਼ਰ ਸਨ।