ਫ਼ਲਾਇੰਗ ਬਰਡਜ਼ ਸਕੂਲ ਦੇ ਬੱਚਿਆਂ ਨੂੰ ਖੇਤਾਂ ਦਾ ਕਰਵਾਇਆ ਦੌਰਾ
ਫਲਾਇੰਗ ਬਰਡਜ਼ ਸਕੂਲ ਮਾਨਸਾ ਦੇ ਜਮਾਤ
Publish Date: Thu, 16 Apr 2026 05:10 PM (IST)
Updated Date: Thu, 16 Apr 2026 05:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਦੇ ਜਮਾਤ ਯੂਕੇਜੀ, ਪਹਿਲੀ, ਦੂਜੀ ਅਤੇ ਪੰਜਵੀਂ ਦੇ ਬੱਚਿਆਂ ਨੂੰ ਜਵਾਹਰਕੇ ਪਿੰਡ ਦੇ ਖੇਤਾਂ ਦਾ ਦੌਰਾ ਕਰਵਾਇਆ ਗਿਆ। ਕਿਸਾਨਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਇੱਕ ਛੋਟੇ ਜਿਹੇ ਬੀਜ ਤੋਂ ਇੰਨ੍ਹਾਂ ਵੱਡਾ ਬੂਟਾ ਬਣ ਕੇ ਸਾਨੂੰ ਖਾਣ ਲਈ ਕਣਕ ਅਤੇ ਕੱਪੜਿਆਂ ਲਈ ਕਪਾਹ ਦਿੰਦਾ ਹੈ। ਇਸ ਬੂਟੇ ਨੂੰ ਵੱਡੇ ਹੋਣ ਲਈ ਸੂਰਜ, ਮਿੱਟੀ, ਪਾਣੀ ਅਤੇ ਖਾਦ ਆਦਿ ਕਿੰਨਾਂ-ਕਿੰਨਾਂ ਸਰੋਤਾਂ ਦੀ ਜ਼ਰੂਰਤ ਹੁੰਦੀ ਹੈ। ਇਹ ਸਭ ਸਮਝਾਇਆ ਗਿਆ। ਬੱਚਿਆਂ ਨੇ ਇਸ ਮਨੋਰੰਜਕ ਦੌਰੇ ਦਾ ਖੂਬ ਆਨੰਦ ਮਾਣਿਆ ਅਤੇ ਬਹੁਤ ਕੁਝ ਸਿੱਖਿਆ। ਝਿਲਮਿਲ ਬਾਠਲਾ ਨੇ ਦੱਸਿਆ ਕਿ ਇਸ ਦੌਰੇ ਦਾ ਮਕਸਦ ਇਹ ਸੀ ਬੱਚਿਆਂ ਨੂੰ ਫ਼ਸਲਾਂ ਬਾਰੇ ਜਾਣਕਾਰੀ ਮਿਲ ਸਕੇ, ਕਿਸ ਤਰ੍ਹਾਂ ਫ਼ਸਲ ਪੈਦਾ ਹੈ ਅਤੇ ਉਸ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਇਹ ਸਭ ਬੱਚਿਆਂ ਨੂੰ ਸਮਝਾਉਣਾ ਅਤੇ ਸਿਖਾਉਣਾ ਬਹੁਤ ਜ਼ਰੂਰੀ ਸੀ। ਬੱਚਿਆਂ ਨੂੰ ਇਹ ਸਭ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਕਿਸਾਨ ਇੰਨੀ ਮਿਹਨਤ ਕਰ ਕੇ ਫ਼ਸਲ ਉਗਾ ਕੇ ਸਾਨੂੰ ਅਨਾਜ ਦਿੰਦੇ ਹਨ ਅਤੇ ਸਾਨੂੰ ਇਸ ਦੀ ਕਿਸ ਤਰ੍ਹਾਂ ਕਦਰ ਕਰਨੀ ਚਾਹੀਦੀ ਹੈ। ਨਾ ਕਿ ਵਧਦੇ ਅਨਾਜ ਨੂੰ ਡਸਟਬਿਨਾਂ ਵਿੱਚ ਸੁੱਟਣਾ ਚਾਹੀਦਾ ਹੈ।