ਸੈਮੀਨਾਰ ਦੌਰਾਨ ਹੋਣਹਾਰ ਬੱਚਿਆਂ ਦਾ ਕੀਤਾ ਸਨਮਾਨ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਅਤੇ
Publish Date: Sun, 15 Feb 2026 06:05 PM (IST)
Updated Date: Mon, 16 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਅਤੇ ਜ਼ਿਲ੍ਹਾ ਮਾਨਸਾ ਵੱਲੋਂ ਪੈਨਸ਼ਨਰ ਭਵਨ ਵਿਖੇ “ਤਰਕਸ਼ੀਲ ਸੱਭਿਆਚ ਕੀ ਹੋਵੇ” ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਨਾਲ਼ ਹੀ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਬਾਜੀ ਮਾਰਨ ਵਾਲੇ ਬੱਚਿਆਂ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਜ਼ਿਲ੍ਹਾ ਆਗੂ ਅੰਮ੍ਰਿਤ ਰਿਸ਼ੀ ਨੇ ਆਏ ਹੋਏ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। ਸੱਭਿਆਚਾਰ ਵਿਭਾਗ ਦੇ ਮੁਖੀ ਸੂਬਾ ਆਗੂ ਜੋਗਿੰਦਰ ਕੁੱਲੇਵਾਲ ਨੇ ਵਿਸ਼ੇਸ਼ ਬੁਲਾਰੇ ਦੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ। ਖ਼ੁਸ਼ੀ, ਗਮੀ ਦੇ ਜੋ ਸਮਾਗਮ ਹੁੰਦੇ ਹਨ।
ਉਨ੍ਹਾਂ ਤੋਂ ਪਤਾ ਚੱਲਦਾ ਹੈ ਸਾਡਾ ਸੱਭਿਆਚਾਰ ਕੀ ਹੈ। ਵਿਆਹਾਂ ਵਿੱਚ ਲੱਚਰ ਗਾਇਕੀ ਪ੍ਰਮੋਟ ਕਰਕੇ ਲੋਕ ਸੱਭਿਆਚਾਰ ਮੰਨ ਰਹੇ ਹਨ। ਇਸ ਦੇ ਬਦਲੇ ਸਾਨੂੰ ਵਿਆਹਾਂ ’ਤੇ ਘੱਟ ਖਰਚ ਕਰਕੇ ਚੰਗੇ ਵਿਚਾਰਾਂ ਵਾਲੇ ਬੁਲਾਰੇ ਨਾਟਕ ਕਰਵਾਏ ਜਾ ਸਕਦੇ ਹਨ। ਲੋਕ ਪੱਖੀ ਗਾਇਕਾਂ ਨੂੰ ਸੱਦਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ‘ਚੋਂ ਕਿਸੇ ਦੀ ਮੌਤ ਹੋ ਜਾਣ ‘ਤੇ ਰੂੜੀਵਾਦੀ ਰਸਮਾਂ ਨੂੰ ਤਿਆਗ ਕੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਿੱਤਾ ਜਾ ਸਕਦਾ ਹੈ ਤਾਂ ਜੋ ਸਮਾਜ ਵਿੱਚ ਨਵੀਂ ਮਿਸਾਲ ਪੈਦਾ ਹੋ ਸਕੇ। ਅਜਿਹੇ ਨਿਵੇਕਲੇ ਕਾਰਜ ਸਾਡੇ ਤਰਕਸ਼ੀਲ ਸੱਭਿਆਚਾਰ ਨੂੰ ਸਮਾਜ ਵਿੱਚ ਪ੍ਰਫੁਲਿਤ ਕਰਦੇ ਹਨ। ਇਸ ਮੌਕੇ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਅੱਵਲ ਆਉਣ ਵਾਲੇ ਪ੍ਰੀਖਿਆਰਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਮਿਡਲ ਵਰਗ ਵਿੱਚੋਂ ਮੋਹਦੀਪ ਕੌਰ, ਗੁਰਮਨਜੋਤ ਸਿੰਘ, ਹਰਕੀਰਤ ਕੌਰ, ਅਵਨੀਤ ਕੌਰ, ਹਰਮਨਜੀਤ ਤੇ ਖ਼ੁਸ਼ਮੀਤ ਕੌਰ । ਸੈਕੰਡਰੀ ਵਰਗ ਵਿੱਚੋਂ ਰਾਜਨਵੀਰ ਕੌਰ, ਜਸਮੀਤ ਕੌਰ, ਤਰਨਜੀਤ ਕੌਰ, ਸਿਮਰਨ ਕੌਰ, ਨਵਜੋਤ ਕੌਰ, ਜਸਪ੍ਰੀਤ ਕੌਰ, ਪਰਮਜੀਤ ਕੌਰ ਅਤੇ ਬਲਕਰਨ ਸਿੰਘ ਨੂੰ ਸਰਟਫਿਕੇਟ ਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਜੋਨ ਆਗੂ ਭੁਪਿੰਦਰ ਫ਼ੌਜੀ ਨੇ ਕੀਤਾ ਤੇ ਧੰਨਵਾਦੀ ਸ਼ਬਦ ਮਾਸਟਰ ਲੱਖਾ ਸਿੰਘ ਨੇ ਕਹੇ। ਇਸ ਮੌਕੇ ਕ੍ਰਿਸ਼ਨ ਮਾਨਬੀਬੜੀਆਂ, ਗੁਰਦੀਪ ਸਿੰਘ, ਹਰਬੰਸ ਸਿੰਘ, ਪਰਮਜੀਤ ਕੌਰ, ਨਰਿੰਦਰ ਕੌਰ ਬੁਰਜ਼ ਹਮੀਰਾ, ਜਸਪਾਲ ਅਤਲਾ, ਹਰਭਜਨ ਬਾਬੇਕਾ ਅਤੇ ਸਕੂਲ ਸਟਾਫ਼ ਤੇ ਮਾਪੇ ਵੀ ਹਾਜ਼ਰ ਸਨ।