ਮੁੱਖ ਮੰਤਰੀ 24 ਫ਼ਰਵਰੀ ਨੂੰ ਆਉਣਗੇ ਝੁਨੀਰ
ਸਰਦੂਲਗੜ ਹਲਕੇ ਦੇ ਝੁਨੀਰ ਵਿਖੇ 24 ਫਰਵਰੀ
Publish Date: Sat, 21 Feb 2026 07:22 PM (IST)
Updated Date: Sun, 22 Feb 2026 04:13 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਹਲਕੇ ਦੇ ਝੁਨੀਰ ਵਿਖੇ 24 ਫ਼ਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਨੂੰ ਲੈ ਕੇ ਹਲਕਾ ਵਾਸੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਨਗਰ ਪੰਚਾਇਤ ਪ੍ਰਧਾਨ ਵੀਨਾ ਰਾਣੀ ਦੇ ਪੁੱਤਰ ਪੰਕਜ ਗਰਗ ਟਾਟਾ, ਕੌਂਸਲਰ ਸੁਖਜੀਤ ਸਿੰਘ ਬੱਬਰ ਤੇ ਵਿਰਸਾ ਸਿੰਘ ਨੇ ਦੱਸਿਆ ਕਿ ਉਂਞ ਤਾਂ ਹਲਕੇ ’ਚ ਵਿਕਾਸ ਕਾਰਜ ਪਹਿਲਾਂ ਤੋਂ ਹੀ ਚੱਲ ਰਹੇ ਹਨ। ਚਾਹੇ ਉਹ ਇਲਾਕੇ ਵਿਚ ਸੜਕਾਂ, ਗਲੀਆਂ, ਨਾਲੀਆਂ ਹੋਣ ਜਾਂ ਫਿਰ ਸੀਵਰੇਜ ਤੇ ਵਾਟਰ ਸਪਲਾਈ ਕੋਈ ਵੀ ਕੰਮ ਹੋਵੇ। ਮੁੱਖ ਮੰਤਰੀ ਵੱਲੋਂ ਇਲਾਕੇ ਨੂੰ ਕਰੋੜਾਂ ਦੀਆਂ ਗਰਾਂਟਾਂ ਦੇ ਕੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਤੇ ਹੁਣ 24 ਫ਼ਰਵਰੀ ਨੂੰ ਮੁੱਖ ਮੰਤਰੀ ਹਲਕੇ ਵਿਚ ਆ ਰਹੇ ਹਨ ਤਾਂ ਕਈ ਵੱਡੇ ਪ੍ਰੋਜੈਕਟ ਜਿਵੇਂ ਕਿ ਝੁਨੀਰ ਵਿਖੇ ਆਈਟੀਆਈ ਘੱਗਰ ’ਤੇ ਕਈ ਪਿੰਡਾਂ ਨੂੰ ਜੋੜਨ ਲਈ ਪੁਲ ਦੀ ਉਸਾਰੀ ’ਤੇ ਹੋਰ ਕਈ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ। ਮੁੱਖ ਮੰਤਰੀ ਦੀ ਆਮਦ ਨਾਲ ਇਲਾਕੇ ਦੇ ਲੋਕਾਂ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ 24 ਫਰਵਰੀ ਨੂੰ ਝਨੀਰ ਰੈਲੀ ਵਿੱਚ ਪਹੁੰਚ ਕੇ ਮੁੱਖ ਮੰਤਰੀ ਸਾਹਿਬ ਦੇ ਵਿਚਾਰ ਸੁਣਨ ਤੇ ਹਲਕੇ ’ਚ ਹੋਣ ਵਾਲੇ ਨਵੇਂ ਵਿਕਾਸ ਕਾਰਜਾਂ ਦੀ ਮੰਗ ਕਰੀਏ। ਇਸ ਮੌਕੇ ਉਨ੍ਹਾਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹਲਕੇ ਵਿੱਚ ਮੁੱਖ ਮੰਤਰੀ ਸਾਹਿਬ ਕਈ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਮੌਕੇ ਕੌਂਸਲਰ ਨਵਿੰਦਰ ਸਿੰਘ, ਕੌਂਸਲਰ ਸੁਖਵਿੰਦਰ ਸਿੰਘ ਜੈਂਕ ਕੌਂਸਲਰ ਰੇਸ਼ਮ ਸਿੰਘ ਬਲਾਕ ਪ੍ਰਧਾਨ ਆਤਮ ਪ੍ਰਕਾਸ਼ ਲੱਛੀ ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਦਵਿੰਦਰ ਸ਼ਰਮਾ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।