- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਸਿਹਤ ਯੋਜਨਾ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਘਿਰੀ ਵਿਵਾਦਾਂ ’ਚ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰ ਗਈ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਵਾਲਾ ਮੁਫ਼ਤ ਕਾਰਡ ਬਨਾਉਣ ਵਾਲੇ ਨੂੰ ਬੀਤੇ ਦਿਨ੍ਹੀਂ ਮਾਨਸਾ ਦੇ ਅਰੋਗਿਆ ਮਿਤਰ (ਆਊਟ ਸੋਰਸ) ਮੁਲਾਜ਼ਮ ‘ਤੇ ਪਰਚਾ ਦਰਜ ਕਰਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਅਜੇ ਇਹ ਸਕੀਮ ਲਾਗੂ ਨਹੀਂ ਹੋਈ ਤੇ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ 22 ਜਨਵਰੀ ਨੂੰ ਕੀਤਾ ਜਾਣਾ ਸੀ। ਇਸ ਦੇ ਪਹਿਲਾਂ ਹੀ ਕਾਰਡ 50 ਰੁਪਏ ਲੈ ਕੇ ਬਣਾ ਦਿੱਤਾ ਗਿਆ ਹੈ। ਇਸ ਕਾਰਨ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ’ਚ ਕੁਲਦੀਪ ਸਿੰਘ ਨਾਮ ਦੇ ਵਿਅਕਤੀ ’ਤੇ ਕਾਰਡ ਬਨਾਉਣ ਨੂੰ ਲੈ ਕੇ ਮਾਮਲਾ ਦਰਜ ਅਤੇ ਸਸਪੈਂਡ ਕੀਤਾ ਸੀ। ਦੂਜੇ ਪਾਸੇ ਮੁਲਾਜ਼ਮ ਕੁਲਦੀਪ ਸਿੰਘ ਨੇ ਪਰਚਾ ਦਰਜ ਹੋਣ ਬਾਅਦ ਆਪਣਾ ਪੱਖ ਪੱਤਰਕਾਰਾਂ ਅੱਗੇ ਰੱਖਿਆ ਅਤੇ ਉਸ ਨੇ ਕਾਰਡ ਬਣਾਉਣ ਲਈ ਕੋਈ ਵੀ ਪੈਸਾ ਨਾ ਲਏ ਜਾਣ ਦੀ ਗੱਲ ਕਹੀ। ਉਨ੍ਹਾਂ ਨੂੰ ਬੁਢਲਾਡਾ ਦੇ ਵਿਧਾਇਕ ਦੇ ਦਫਤਰ ’ਚੋਂ ਫ਼ੋਨ ਆਇਆ ਸੀ ਕਿ ਇੱਕ ਬਜ਼ੁਰਗ ਤੁਹਾਡੇ ਕੋਲ ਆ ਰਿਹਾ ਹੈ ਤੇ ਇਨ੍ਹਾਂ ਦਾ ਸਿਹਤ ਬੀਮਾ ਯੋਜਨਾ ਕਾਰਡ ਬਣਵਾਉਣਾ ਹੈ। ਉਨ੍ਹਾਂ ਨੇ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਪੋਰਟਲ ’ਤੇ ਉਕਤ ਨਾਮ ਦਰਜ ਕੀਤਾ ਅਤੇ ਕੁੱਝ ਦਿਨ ਬਾਅਦ ਹੀ ਕਾਰਡ ਬਣ ਗਿਆ। ਉਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਹ ਝੂਠਾ ਹੈ। ਪਹਿਲਾਂ ਹੀ ਜਿੱਥੇ ਕਾਰਡ ਲਗਾਤਾਰ ਬਣ ਰਹੇ ਹਨ।
ਦੂਜੇ ਪਾਸੇ ਭਗਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਲੰਬੇ ਸਮੇਂ ਤੋਂ ਬਿਮਾਰ ਹੈ ਤੇ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੀ ਪਤਨੀ ਦੇ ਇਲਾਜ ਨੂੰ ਲੈ ਕੇ ਪਹਿਲਾਂ ਬੁਢਲਾਡਾ ਦੇ ਵਿਧਾਇਕ ਦੇ ਦਫ਼ਤਰ ’ਚ ਗਏ ਸਨ ਅਤੇ ਉਥੋਂ ਉਨ੍ਹਾਂ ਨੂੰ ਕਾਰਡ ਬਣਾਉਣ ਲਈ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਸਥਿੱਤ ਯੋਜਨਾ ਤਹਿਤ ਦਫ਼ਤਰ ਵਿੱਚ ਭੇਜਿਆ, ਜਿੱਥੇ ਉਨ੍ਹਾਂ ਨੇ ਆਪਣਾ ਕਾਰਡ ਬਨਵਾਉਣ ਲਈ ਉਥੇ ਮੁਲਾਜ਼ਮ ਤੋਂ ਐਂਟਰੀ ਪਵਾਈ ਸੀ। ਉਨ੍ਹਾਂ ਨੇ ਇੱਕ ਵੀ ਪੈਸਾ ਕਿਸੇ ਨੂੰ ਵੀ ਨਹੀਂ ਦਿੱਤਾ ਸੀ, ਉਥੇ ਹੀ ਉਨ੍ਹਾਂ ਦੀ ਪਤਨੀ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਦੇ ਕਾਰਡ ਬਣਾਉਣ ਨੂੰ ਲੈ ਕੇ ਕਾਰਡ ਬਣਾਉਣ ਵਾਲੇ ਕੁਲਦੀਪ ਸਿੰਘ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਗੱਲਤ ਹੈ। ਦੂਸਰੇ ਪਾਸੇ ਬੁਢਲਾਡਾ ਦੇ ਐੱਸਐੱਮਓ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਸਿਹਤ ਬੀਮਾ ਯੋਜਨਾ ਨੂੰ ਲੈ ਕੇ 10-10 ਲੱਖ ਦੇ ਕਾਰਡ ਬਣਾਉਣ ਦਾ ਮਾਮਲਾ ਧਿਆਨ ‘ਚ ਜਦੋਂ ਆਇਆ ਤਾਂ ਉਨ੍ਹਾਂ ਨੇ ਮੁਲਾਜ਼ਮ ਕੁਲਦੀਪ ਸਿੰਘ ‘ਤੇ ਮਾਮਲਾ ਦਰਜ ਕਰਵਾਇਆ ਹੈ। ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ 5 ਲੱਖ ਵਾਲਾ ਯੋਜਨਾ ਕਾਰਡ ਬਣਾਉਣ ਲਈ ਮੁਲਾਜ਼ਮ ਨੂੰ ਕਿਹਾ ਸੀ ਨਾ ਕਿ 10 ਲੱਖ ਵਾਲਾ। ਉਨ੍ਹਾਂ ਕਿਹਾ ਕਿ ਜਦੋਂ 10 ਲੱਖ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਉਦਘਾਟਨ ਹੀ ਨਹੀਂ ਹੋਇਆ ਤਾਂ ਕਿਵੇਂ ਬਣਾਏ ਜਾ ਰਹੇ ਹਨ।