ਖੇਤੀਬਾੜੀ ਦੌਰਾਨ ਹੋਏ ਹਾਦਸਿਆਂ ’ਚ ਜ਼ਖ਼ਮੀਆਂ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੰਡੇ ਚੈੱਕ
ਸਰਦੂਲਗੜ੍ਹ ਮਾਰਕੀਟ ਕਮੇਟੀ ਦਫਤਰ ਵਿੱਚ
Publish Date: Thu, 22 Jan 2026 07:19 PM (IST)
Updated Date: Thu, 22 Jan 2026 07:21 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ : ਸਰਦੂਲਗੜ੍ਹ ਮਾਰਕੀਟ ਕਮੇਟੀ ਦਫ਼ਤਰ ਵਿੱਚ ਖੇਤੀਬਾੜੀ ਹਾਦਸਿਆਂ ਦੌਰਾਨ ਹੋਏ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ। ਇਨ੍ਹਾਂ ਚੈੱਕਾਂ ਦੀ ਵੰਡ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਆਪਣੇ ਹੱਥੀਂ ਵੰਡੇ ਗਏ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਖੇਤੀਬਾੜੀ ਦੇ ਕੰਮ ਕਰਦਿਆਂ ਕਈ ਵਾਰ ਕਿਸਾਨ ਦਾ ਕੋਈ ਅੰਗ ਕੱਟਿਆ ਜਾਂਦਾ ਹੈ ਜਾਂ ਫ਼ਿਰ ਹਾਦਸੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਮੰਡੀ ਬੋਰਡ ਵੱਲੋਂ ਉਸ ਵਿਅਕਤੀ ਦੀ ਡਾਕਟਰੀ ਰਿਪੋਰਟ ਅਨੁਸਾਰ ਦਰਸਾਈ ਅਪੰਗਤਾ ਮੁਤਾਬਿਕ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਭਾਵੇਂ ਇਹ ਸਹਾਇਤਾ ਰਾਸ਼ੀ ਉਸ ਦੀ ਘਾਟ ਨੂੰ ਪੂਰੀ ਤਾਂ ਨਹੀਂ ਕਰ ਸਕਦੀ ਪਰ ਕੁਝ ਹੱਦ ਤਕ ਉਸ ਦੀ ਆਰਥਿਕ ਮਦਦ ਕੀਤੇ ਜਾਣ ਦਾ ਇੱਕ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ 5 ਅਪੰਗ ਅਤੇ ਦੋ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ, ਜੋ ਕੋਈ ਇਸ ਤਰ੍ਹਾਂ ਦਾ ਕੇਸ ਮਾਰਕੀਟ ਕਮੇਟੀ ਦਫ਼ਤਰ ਵਿੱਚ ਆਉਂਦਾ ਹੈ ਤਾਂ ਜਲਦੀ ਹੀ ਉਸ ਨੂੰ ਉਸ ਦੀ ਅਪੰਗਤਾ ਅਨੁਸਾਰ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਏ ਸਿੰਘ, ਪ੍ਰਧਾਨ ਪ੍ਰੇਮ ਗਰਗ, ਕੌਂਸਲਰ ਵਿਰਸਾ ਸਿੰਘ, ਕੌਂਸਲਰ ਸੁਖਜੀਤ ਸਿੰਘ ਬੱਬਰ, ਪ੍ਰਧਾਨ ਦਰਸ਼ਨ ਮਿੱਤਲ, ਕੌਂਸਲਰ ਰੇਸ਼ਮ ਸਿੰਘ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਮੁਲਾਜ਼ਮ ਆਦਿ ਹਾਜ਼ਰ ਸਨ।