ਸਕੂਲ ’ਚ ਅਨੀਮੀਆ ਮੁਕਤ ਭਾਰਤ ਤਹਿਤ ਲਾਇਆ ਜਾਂਚ ਕੈਂਪ
ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ
Publish Date: Fri, 23 Jan 2026 06:23 PM (IST)
Updated Date: Sat, 24 Jan 2026 04:10 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਅਨੀਮੀਆ ਮੁਕਤ ਭਾਰਤ ਤਹਿਤ ਜਾਂਚ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਉਦਘਾਟਨ ਗੁਰਲੀਨ ਕੌਰ, (ਆਈਏਐਸ) ਏਡੀਸੀ ਮਾਨਸਾ ਵੱਲੋਂ ਕੀਤਾ ਗਿਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਸ ਅਨੀਮੀਆ ਜਾਗਰੂਕਤਾ ਕੈਂਪ ਵਿੱਚ 6ਵੀਂ ਤੋਂ 10ਵੀਂ ਤੱਕ ਦੀਆਂ ਲੜਕੀਆਂ ਦਾ ਹੀਮੋਗਲੋਬਿਨ ਚੈੱਕ ਕਰਕੇ ਰਿਪੋਰਟ ਮਾਤਾ –ਪਿਤਾ ਨਾਲ ਸਾਂਝੀ ਕੀਤੀ ਗਈ । ਇਸ ਕੈਂਪ ਦੌਰਾਨ ਵਿੱਦਿਆ ਮੰਦਰ ਦੀਆਂ ਕੁੱਲ 250 ਲੜਕੀਆਂ ਦਾ ਅਨੀਮੀਆ ਚੈੱਕ- ਅੱਪ ਕੀਤਾ ਗਿਆ । ਇਸ ਮੌਕੇ ਤੇ ਸਿਹਤ ਵਿਭਾਗ ਮਾਨਸਾ ਤੋਂ ਪਵਨ ਕੁਮਾਰ ਰਿੰਕੂ ਕੁਮਾਰ ਅਤੇ ਡਾ. ਅਮਰਿੰਦਰ ਸ਼ਾਰਦਾ ਨੇ ਦੀਪ ਡਾਇਗਨੋਸਟਿਕ ਲੈਬ, ਬੁਢਲਾਡਾ ਦੇ ਸਹਿਯੋਗ ਨਾਲ ਚੈੱਕ ਅੱਪ ਕੀਤਾ । ਇਸ ਦੌਰਾਨ ਉਨ੍ਹਾਂ ਮਾਤਾ-ਪਿਤਾ ਨੂੰ ਹੀਮੋਗਲੋਬਿਨ ਦੀ ਘਾਟ ਕਾਰਨ ਬੱਚੇ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਅਤੇ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਸਮੇਂ ਸਿਰ ਆਪਣੇ ਬੱਚਿਆਂ ਦੇ ਖੂਨ ਦੀ ਜਾਂਚ ਕਰਵਾਉਂਦੇ ਰਹੋ । ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਜਿੰਦਰਪਾਲ ਜਿੰਦਲ ਵਾਈਸ ਪ੍ਰਧਾਨ ਪੁਰਸ਼ੋਤਮ ਗਰਗ ਮੱਤੀ ਹਾਜ਼ਰ ਸਨ। ਅੰਤ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਇਸ ਸਕੂਲ ਨੂੰ ਬਤੌਰ ਕੈਂਪ ਦੇ ਸਥਾਨ ਵਜੋਂ ਚੁਨਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ।