ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਚੈਕਿੰਗ ਜਾਰੀ : ਐਸਪੀ ਮਾਨਸਾ
ਸ਼ਾਮ ਸਰਦੂਲਗੜ੍ਹ ਦੇ ਬਸ ਸਟੈਂਡ ਐਸ ਪੀ
Publish Date: Tue, 03 Feb 2026 07:07 PM (IST)
Updated Date: Wed, 04 Feb 2026 04:09 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੇ ਬੱਸ ਅੱਡਾ ਐੱਸਪੀ ਮਾਨਸਾ ਪ੍ਰਦੀਪ ਸਿੰਘ ਸੰਧੂ ਨੇ ਪੰਹੁਚ ਕੇ ਪੁਲਿਸ ਵੱਲੋਂ ਸੜਕ ’ਤੇ ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਜਾ ਰਹੀ ਜਾਂਚ ਦਾ ਨਿਰੀਖਣ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਪ੍ਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਅਮਨ ਕਾਨੂੰਨ ਨੂੰ ਬਣਾ ਕੇ ਰੱਖਣਾ ਪੁਲਿਸ ਦੀ ਡਿਊਟੀ ਹੈ ਤੇ ਇਸੇ ਕਾਰਨ ਐੱਸਐੱਸਪੀ ਮਾਨਸਾ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਮਾਨਸਾ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਅਤੇ ਅਮਨ ਕਾਨੂੰਨ ਨੂੰ ਬਣਾ ਕੇ ਰੱਖਣ, ਲੋਕਾਂ ਵਿਚ ਅਮਨ ਸ਼ਾਂਤੀ ਦੀ ਭਾਵਨਾ ਨੂੰ ਕਾਇਮ ਰੱਖਣਾ ਅਤੇ ਪੁਲਿਸ ਨੂੰ ਨਵੀਂ ਊਰਜਾ ਦੇਣ ਦੇ ਲਈ ਪੁਲਿਸ ਦੇ ਸਾਰੇ ਉੱਚ ਅਧਿਕਾਰੀ ਫ਼ੀਲਡ ਵਿਚ ਹਨ। ਆਮ ਜਨਤਾ ਨੂੰ ਸੁਰੱਖਿਅਤ ਮਾਹੌਲ ਦੇਣਾ ਸਾਡੀ ਜ਼ਿੰਮੇਵਾਰੀ ਹੈ, ਜਿਸ ਨੂੰ ਸਾਡੀ ਪੁਲਿਸ ਬਾਖੂਬੀ ਨਿਭਾਅ ਰਹੀ ਹੈ। ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੂਰੇ ਜਿਲੇ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਚੈਕਿੰਗ ਸ਼ਹਿਰ ਦੇ ਭੀੜਭਾੜ ਵਾਲੀਆਂ ਥਾਂਵਾਂ ਜਿਵੇਂ ਕਿ ਬੱਸ ਅੱਡਾ ਜਾਂ ਫਿਰ ਬਜਾਰਾਂ ਵਿਚ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਮੁਖੀ ਸਰਦੂਲਗੜ੍ਹ ਗਨੇਸ਼ਵਰ ਸ਼ਰਮਾ ਪੁਲਿਸ ਪਾਰਟੀ ਦੇ ਨਾਲ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰਦੇ ਰਹੇ।