ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਨਕੇ ਸ਼ਰਮਾ ਨਾਲ ਮਸ਼ਵਰੇ ਉਪਰੰਤ ਵਪਾਰ ਵਿੰਗ ਦੇ ਵੱਖ-ਵੱਖ 67 ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇੰਨ੍ਹਾਂ 67 ਵਿਧਾਨ ਸਭਾ ਹਲਕਿਆਂ ਵਿੱਚ ਵਪਾਰੀ ਵਰਗ ਦੇ ਪ੍ਰਧਾਨਾਂ ਵਿੱਚ ਵਪਾਰੀ ਵਰਗ ਦੇ ਮਿਹਨਤੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਵਪਾਰੀ ਆਗੂਆਂ ਨੂੰ ਵੱਖ ਵੱਖ ਹਲਕਿਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਤਹਿਤ ਸੀਨੀਅਰ ਆਗੂ ਗੁਰਤੇਜ ਸਿੰਘ ਚਾਨੀ ਸਿਰੀਏਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਉਦਯੋਗ ਤੇ ਵਪਾਰ ਵਿੰਗ ਹਲਕਾ ਰਾਮਪੁਰਾ ਫੂਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਰਿੰਦਰ ਸਿੰਘ ਮਹਿਰਾਜ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ, ਜਗਮੋਹਨ ਲਾਲ ਗਰਗ ਸੀਨੀਅਰ ਆਗੂ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਫੁੰਮਣ ਸਿੰਘ ਭਗਤਾ ਮੈਂਬਰ ਸ੍ਰੋਮਣੀ ਕਮੇਟੀ, ਪ੍ਰਮਾਤਮਾ ਸਿੰਘ ਹਮੀਰਗੜ੍ਹ ਕੈਨੇਡਾ, ਸ਼ਵਿੰਦਰ ਸਿੰਘ ਸਲਾਬਤਪੁਰਾ ਕੈਨੇਡਾ, ਗੁਰਲਾਲ ਸਿੰਘ ਧਾਲੀਵਾਲ ਕੈਨੇਡਾ, ਰਮਨਦੀਪ ਸਿੰਘ ਸਲਾਬਤਪੁਰਾ ਕੈਨੇਡਾ, ਹਰਵਿੰਦਰ ਸਿੰਘ ਸਿੱਧੂ ਕੈਨੇਡਾ, ਕਰਮਜੀਤ ਸਿੰਘ ਕਾਂਗੜ ਅਮਰੀਕਾ, ਅਮਰਜੀਤ ਸਿੰਘ ਮੱਕੜ ਕੈਨੇਡਾ, ਚਮਕੌਰ ਸਿੰਘ ਢਿਪਾਲੀ ਇਟਲੀ, ਗੁਰਪ੍ਰੀਤ ਸਿੰਘ ਘੰਡਾਬੰਨਾ, ਮਨਜੀਤ ਸਿੰਘ ਧੁੰਨਾ, ਗੁਰਪਾਲ ਸਿੰਘ ਭੱਟੀ, ਸੁਖਜਿੰਦਰ ਸਿੰਘ ਖਾਨਦਾਨ, ਸੁਖਦੀਪ ਸਿੰਘ ਸਿਰੀਏਵਾਲਾ, ਹਰਜੀਤ ਸਿੰਘ ਦਿਆਲਪੁਰਾ ਮਿਰਜਾ, ਪਵਨਦੀਪ ਸਿੰਘ ਕੁੱਕੀ, ਹਰਦੇਵ ਸਿੰਘ ਗੋਗੀ, ਜਸਪਾਲ ਸਿੰਘ ਵੜਿੰਗ, ਰਘਵੀਰ ਸਿੰਘ ਕਾਕਾ, ਸੁਖਜਿੰਦਰ ਸਿੰਘ ਖਹਿਰਾ, ਪੁਨੀਤਪਾਲ ਸਿੰਘ ਗੋਲਾ, ਗੁਰਚਰਨ ਸਿੰਘ ਪੁਰੀ, ਹਰਜਿੰਦਰ ਸਿੰਘ ਸਾਬਕਾ ਕੌਸਲਰ, ਸੇਮੀ ਭਾਈਰੂਪਾ, ਬਲੌਰ ਸਿੰਘ ਕਾਂਗੜ, ਸਰਬਜੀਤ ਸਿੰਘ ਕਾਂਗੜ, ਅਮਨਦੀਪ ਸਿੰਘ ਬੁਰਜ ਲੱਧਾ, ਸੁਖਮੰਦਰ ਸਿੰਘ ਸਰਾਂ, ਗੁਲਾਬ ਚੰਦ ਸਿੰਗਲਾ, ਜਗਦੀਸ ਸਿੰਘ ਜਲਾਲ, ਸੁਖਚੈਨ ਸਿੰਘ ਪਿੰਟੂ ਜਲਾਲ, ਗੁਰਬਚਨ ਸਿੰਘ ਕਲੇਰ, ਭੀਮ ਸੈਨ ਜਲਾਲ, ਕਰਨਦੀਪ ਸਿੰਘ ਦੂਆ, ਰਣਧੀਰ ਸਿੰਘ ਧੀਰਾ, ਸ਼ੁਕਰ ਸਿੰਘ ਭੋਡੀਪੁਰਾ, ਲਖਵੀਰ ਸਿੰਘ ਮੌੜ, ਜਗਦੀਸ਼ ਸਿੰਘ ਬੱਬੀ ਰਾਮੂਵਾਲਾ, ਗੁਰਵਿੰਦਰ ਕੌਰ ਭਗਤਾ, ਰਿੰਪੀ ਸੰਘਾ, ਕੁਲਵੰਤ ਸਿੰਘ ਘੰਡਾਬੰਨਾ, ਹਰਪਾਲ ਸਿੰਘ ਮਲੂਕਾ, ਪਰਪਿੰਦਰ ਕੁਮਾਰ ਟੀਨਾ, ਇੰਦਰਜੀਤ ਸਿੰਘ ਬਿੱਟੂ ਖਾਨਦਾਨ, ਜਸਜੀਤ ਸਿੰਘ ਬਰਾੜ, ਦਲਜੀਤ ਸਿੰਘ ਮਸ਼ੀਨਾਂ ਵਾਲੇ, ਹਰਦੇਵ ਸਿੰਘ ਕਿੰਗਰਾ, ਨਾਇਬ ਸਿੰਘ ਹਮੀਰਗੜ੍ਹ, ਸੁਖਮੰਦਰ ਸਿੰਘ ਭੋਲਾ, ਰਛਪਾਲ ਸਿੰਘ ਪੱਪੂ ਕੋਠਾ, ਮਨਪ੍ਰੀਤ ਸਿੰਘ ਆਕਲੀਆ ਆਦਿ ਨੇ ਗੁਰਤੇਜ ਸਿੰਘ ਚਾਨੀ ਨੂੰ ਉਦਯੋਗ ਤੇ ਵਪਾਰ ਵਿੰਗ ਦੇ ਹਲਕਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਉਦਯੋਗ ਤੇ ਵਪਾਰ ਵਿੰਗ ਦੇ ਪ੍ਰਧਾਨ ਸ੍ਰੀ ਐਨ.ਕੇ.ਸ਼ਰਮਾ ਦਾ ਧੰਨਵਾਦ ਕਰਦੇ ਗੁਰਤੇਜ ਸਿੰਘ ਚਾਨੀ ਨੂੰ ਵਧਾਈ ਦਿੱਤੀ।