ਚੇਅਰਮੈਨ ਦਾ ਮਾਨਸਾ ਪੁੱਜਣ ਤੇ ਜ਼ੋਰਦਾਰ ਸਵਾਗਤ : ਓਬੀਸੀ ਫ਼ਰੰਟ
ਪੱਛੜੀਆਂ ਸ਼੍ਰੇਣੀਆਂ ਪੰਜਾਬ ਦੇ ਚੇਅਰਮੈਨ
Publish Date: Mon, 05 Jan 2026 07:24 PM (IST)
Updated Date: Tue, 06 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੱਛੜੀਆਂ ਸ਼੍ਰੇਣੀਆਂ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ 7 ਜਨਵਰੀ ਨੂੰ ਮਾਨਸਾ ਪਹੁੰਚ ਰਹੇ ਹਨ। ਚੇਅਰਮੈਨ ਦੀ ਆਮਦ ਨੂੰ ਲੈ ਕੇ ਪੱਛੜੇ ਵਰਗ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਉਹ ਓਬੀਸੀ ਫ਼ਰੰਟ ਦੇ ਅਹੁਦੇਦਾਰਾਂ ਅਤੇ ਪੱਛੜੇ ਵਰਗ ਨਾਲ ਸੰਬੰਧਤ ਸੰਸਥਾਵਾਂ ਨਾਲ ਉਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਮੀਟਿੰਗ ਕਰਨਗੇ। ਉਨ੍ਹਾਂ ਦੇ ਸਵਾਗਤ ਸਬੰਧੀ ਬੀਸੀ ਵਰਗ ਨਾਲ ਸੰਬੰਧਤ ਸਾਰੀਆਂ ਹੀ ਸੰਸਥਾਵਾਂ ਦੇ ਆਗੂਆਂ ਦੀ ਅਹਿਮ ਮੀਟਿੰਗ ਲਾਲ ਚੰਦ ਹੋਟਲ ਸਾਹਮਣੇ ਕਚਿਹਰੀ ਗੇਟ ਵਿਖੇ ਹੋਈ। ਇਸ ਬਾਰੇ ਫ਼ਰੰਟ ਦੇ ਆਗੂ ਕੇਵਲ ਸਿੰਘ, ਹਰਜੀਤ ਸਿੰਘ ਰਾਮਗੜ੍ਹੀਆ ਅਤੇ ਲਾਲ ਚੰਦ ਯਾਦਵ ਨੇ ਕਿਹਾ ਕਿ ਚੇਅਰਮੈਨ ਦੇ ਮਾਨਸਾ ਆਗਮਨ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਤੀ ਅਧਾਰਿਤ ਜਨਗਨਣਾ ਅਤੇ ਪੰਜਾਬ ਵਿੱਚ ਨੌਕਰੀਆਂ ਅਤੇ ਦਾਖ਼ਲਿਆਂ ਵਿੱਚ 27 ਫ਼ੀਸਦੀ ਰਾਖਵਾਂਕਰਨ ਲਾਗੂ ਕਰਵਾਉਣਾ ਪੱਛੜੇ ਵਰਗ ਦੀਆਂ ਮੁੱਖ ਮੰਗਾਂ ਹਨ। ਵਿੰਗ ਦੀ ਜ਼ਿਲ੍ਹਾ ਆਗੂ ਸ਼ਰਨਜੀਤ ਕੌਰ ਰਾਮਗੜ੍ਹੀਆ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਸੰਵਿਧਾਨ ਭਾਵੇਂ ਪੱਛੜੇ ਵਰਗ ਦੇ ਹੱਕ ਵਿੱਚ ਹੈ, ਪਰ ਫ਼ਿਰ ਵੀ ਇਸ ਵਰਗ ਨਾਲ ਹਰ ਥਾਂ ਤੇ ਬੇਇਨਸਾਫ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੀਸੀ ਕਮਿਸ਼ਨ ਨੂੰ ਐਸ ਕਮਿਸ਼ਨ ਵਾਂਗ ਪੂਰ੍ਹੀਆਂ ਸ਼ਕਤੀਆਂ ਦਿੱਤੀਆਂ ਜਾਣ। ਫ਼ਰੰਟ ਦੇ ਆਗੂ ਪ੍ਰਿਤਪਾਲ ਸਿੰਘ, ਬਿੱਕਰ ਮੰਘਾਣੀਆ, ਕੁਲਵੰਤ ਸਿੰਘ ਨੇ ਕਿਹਾ ਕਿ ਪਿੱਛੜੇ ਵਰਗ ਦੀਆਂ ਸਕੀਮਾਂ ਦਾ ਲਾਭ ਬਹੁਤ ਘੱਟ ਲੋਕਾਂ ਤੱਕ ਪਹੁੰਚ ਰਿਹਾ ਹੈ। ਗਰੀਬ ਲੋਕਾਂ ਨੂੰ ਕਰਜੇ ਅਤੇ ਹੋਰ ਸਕੀਮਾਂ ਸਬੰਧੀ ਜਾਣਕਾਰੀ ਦੇ ਕੇ ਕਰਜ਼ੇ ਘੱਟ ਵਿਆਜ ਤੇ ਦਿੱਤੇ ਜਾਣ। ਇਸ ਮੌਕੇ ਪ੍ਰੇਮ ਸਿੰਘ ਹੀਰੇਵਾਲਾ, ਜਸਵਿੰਦਰ ਸਿੰਘ ਕਾਕੂ, ਲਾਲ ਚੰਦ ਲੁਹਾਣੀਵਾਲ, ਮਹਿੰਦਰ ਪਾਲ ਫਿਰੋਜਪੁਰੀਆ, ਮਾਸਟਰ ਗੁਰਜੰਟ ਸਿੰਘ, ਪਰਸ ਰਾਮ, ਸਤਨਾਮ ਸਿੰਘ ਕੰਬੋਜ, ਕੁਲਵੰਤ ਸਿੰਘ ਰਿਟਾਇਰ ਸੁਪਰਡੈਂਟ, ਗੁਰਦੀਪ ਸਿੰਘ ਸਿੱਧੂ, ਪਰਮਜੀਤ ਸਿੰਘ, ਜਗਤਪਾਲ ਮੌਰੀਆ, ਵਰਿੰਦਰ ਪ੍ਰਤਾਪ ਯਾਦਵ, ਅਮਰੀਕ ਸਿੰਘ ਆਦਿ ਹਾਜ਼ਰ ਸਨ।