- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੀਆਂ ਦੇ ਸਨਮਾਨ ਅਤੇ ਸਮਾਜ ਵਿੱਚ ਲਿੰਗ

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ
ਭੀਖੀ : ਧੀਆਂ ਦੇ ਸਨਮਾਨ ਅਤੇ ਸਮਾਜ ਵਿੱਚ ਲਿੰਗ ਸਮਾਨਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਸਮਾਜ ਸੇਵੀ ਸੰਸਥਾ ਚਹਿਲ ਫਾਊਂਡੇਸ਼ਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਭੀਖੀ ਸਮੇਤ 8 ਪਿੰਡਾਂ ਖਿਆਲਾ ਕਲਾਂ, ਖਿਆਲਾ ਖੁਰਦ ਮਲਕਪੁਰ ਖਿਆਲਾ, ਭੂਪਾਲ ਕਲਾ, ਭੁਪਾਲ ਪਲਾਟ, ਕੋਟੜਾ ਕਲਾਂ ਅਤੇ ਮੂਲਾ ਸਿੰਘ ਵਾਲਾ ਵਿੱਚ ਨਵ - ਜੰਮੀਆਂ ਧੀਆਂ ਦੀ ਸਾਂਝੀ ਲੋਹੜੀ ਖੁਸ਼ੀਆਂ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਮਨਾਈ। ਸਮਾਗਮ ਦੌਰਾਨ 14 ਜਨਵਰੀ 2025 ਤੋਂ 14 ਜਨਵਰੀ 2026 ਤੱਕ ਜਨਮੀਆਂ ਧੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਹਰ ਪਿੰਡ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਸਥਾਨਕ ਸਰਪੰਚਾਂ, ਪੰਚਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਕੀਤੀ ਗਈ। ਚਹਿਲ ਫਾਊਂਡੇਸ਼ਨ ਦੀ ਟੀਮ ਵੱਲੋਂ ਖੁਦ ਪਿੰਡਾਂ ਵਿੱਚ ਜਾ ਕੇ ਇਹ ਪ੍ਰੋਗਰਾਮ ਕਰਵਾਇਆ ਗਿਆ, ਜਿਸ ਨਾਲ ਪਿੰਡ ਵਾਸੀਆਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ।
ਸਮਾਗਮ ਸਮੇਂ ਨਵਜੰਮੀਆਂ ਧੀਆਂ ਨੂੰ ਬੇਬੀ ਵਾਕਰ, ਸਾਈਕਲਾਂ ਅਤੇ ਰੋਜ਼ਾਨਾ ਵਰਤੋਂ ਦੀਆਂ ਹੋਰ ਲੋੜੀਂਦੀਆਂ ਭੇਂਟਾਂ ਦਿੱਤੀਆਂ ਗਈਆਂ। ਇਸ ਉਪਰਾਲੇ ਨਾਲ ਪ੍ਰਭਾਵਿਤ ਹੋ ਕੇ ਧੀਆਂ ਦੇ ਮਾਪਿਆਂ ਵੱਲੋਂ ਸੰਸਥਾ ਦਾ ਧੰਨਵਾਦ ਕੀਤਾ ਗਿਆ ਅਤੇ ਇਸਨੂੰ ਸਮਾਜ ਲਈ ਇਕ ਸਲਾਹੁਣਯੋਗ ਕਦਮ ਦੱਸਿਆ ਗਿਆ। ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਚਹਿਲ ਫਾਊਂਡੇਸ਼ਨ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਪ੍ਰੋਗਰਾਮ ਧੀਆਂ ਪ੍ਰਤੀ ਸੋਚ ਬਦਲਣ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵੀ ਸਹੀ ਦਿਸ਼ਾ ਦਿਖਾਉਂਦੇ ਹਨ। ਚਹਿਲ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਚੇਅਰਮੈਨ ਵਰਿੰਦਰ ਸੋਨੀ ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਹਰਪ੍ਰੀਤ ਸਿੰਘ ਚਹਿਲ ਐਸਐਚਓ ਭੀਖੀ ਗੁਰਮੇਲ ਸਿੰਘ ਭੁੱਲਰ ਨੇ ਕਿਹਾ ਕਿ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧੀ ਬਚਾਓ-ਧੀ ਪੜ੍ਹਾਓ ਸਿਰਫ਼ ਨਾਅਰਾ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਹੈ, ਜਿਸਨੂੰ ਹਰ ਵਰਗ ਨੂੰ ਮਿਲ ਕੇ ਨਿਭਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਚਹਿਲ ਫਾਊਂਡੇਸ਼ਨ ਵੱਲੋਂ ਇਹ ਸਮਾਜਿਕ ਮੁਹਿੰਮ ਪਿਛਲੇ 15 ਸਾਲਾਂ ਤੋਂ ਨਿਰੰਤਰ ਚਲਾਈ ਜਾ ਰਹੀ ਹੈ। ਅੱਜ ਇਨ੍ਹਾਂ ਨੌ ਪਿੰਡਾਂ ਤੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਅੱਗੇ ਚਲ ਕੇ 63 ਪਿੰਡਾਂ ਤੱਕ ਫੈਲਾਈ ਜਾਵੇਗੀ, ਜੋ ਕਿ 12 ਜਨਵਰੀ 2026 ਤੱਕ ਵੱਖ-ਵੱਖ ਪਿੰਡਾਂ ਵਿੱਚ ਮਨਾਈ ਜਾਵੇਗੀ। ਇਸ ਮੌਕੇ ਰਾਜ ਕੁਮਾਰ, ਚਿੰਕੂ ਸਿੰਗਲਾ, ਗੁਰਜੀਤ ਸਿੰਘ ਬਵਰੇਕਾ, ਕਿਸਾਨ ਆਗੂ ਗੁਰਨਾਮ ਸਿੰਘ ਭੀਖੀ, ਸ਼ੁਰੇਸ਼ ਕੁਮਾਰ ਸਿੰਗਲਾ, ਕਿਸਾਨ ਆਗੂ ਗੁਰਨਾਮ ਸਿੰਘ ਭੀਖੀ, ਭਰਪੂਰ ਸਿੰਘ ਮੰਨਣ, ਰਛਪਾਲ ਟੈਨੀ, ਅਮਨਦੀਪ ਸ਼ਾਰਦਾ, ਇੰਦਰਜੀਤ ਸਿੰਘ ਭੀਖੀ, ਅਮਨਦੀਪ ਅਮਨੀ, ਡਾ. ਮਨਪ੍ਰੀਤ ਸਿੰਘ ਸਿੱਧੂ, ਬਹਾਦਰ ਸਿੰਘ ਅਕਾਲੀ, ਪੱਪੀ ਸਿੰਘ ਕੌਂਸਲਰ, ਰਾਮ ਸਿੰਘ ਕੌਸਲਰ, ਪਰਵਿੰਦਰ ਸਿੰਘ ਗੋਰਾ ਕੌਸਲਰ ਆਦਿ ਹਾਜ਼ਰ ਸਨ।