ਸਿਲ਼ਾਈ ਕੋਰਸ ਪੂਰਾ ਕਰਨ ਵਾਲੀਆਂ ਕੁੜੀਆਂ ਨੂੰ ਵੰਡੇ ਸਰਟੀਫ਼ਿਕੇਟ
ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ
Publish Date: Mon, 02 Mar 2026 07:40 PM (IST)
Updated Date: Tue, 03 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਵੱਲੋਂ ਬੋਹਾ ਵਿਖੇ ਖੋਲ੍ਹੇ ਸਿਲਾਈ ਸੈਂਟਰ ਦੀ ਸਮਾਪਤੀ 'ਤੇ ਸਿਖਲਾਈ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਇਸ ਸੰਸਥਾ ਵੱਲੋਂ ਸਰਟੀਫ਼ਿਕੇਟ ਵੰਡੇ ਗਏ। ਇਸ ਮੌਕੇ ਭਾਰਤ ਗੈਸ ਏਜੰਸੀ ਦੇ ਡਾਇਰੈਕਟਰ ਗੁਰਜੰਟ ਸਿੰਘ ਬੋਹਾ ਨੇ ਕਿਹਾ ਕਿ ਕਲੱਬਜ਼ ਐਸੋਸੀਏਸ਼ਨ ਦਾ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਲੜਕੀਆਂ ਵਿਚ ਆਤਮ ਵਿਸ਼ਵਾਸ ਵਧੇਗਾ। ਉਨ੍ਹਾਂ ਕਿਹਾ ਹਰ ਇਨਸਾਨ ਨੂੰ ਆਪਣੇ ਕੰਮ ਵਿੱਚ ਪਰਪੱਕ ਹੋਣਾ ਜ਼ਰੂਰੀ ਹੈ ਤਾਂ ਜੋ ਸਰਕਾਰੀ ਨੌਕਰੀ ਨਾ ਮਿਲਣ ਤੇ ਆਪਣਾ ਰੁਜ਼ਗਾਰ ਚਲਾ ਸਕਣ। ਕਲੱਬਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਕੁਮਾਰ ਮੋਨੀ ਤੇ ਸਮਾਜ ਸੇਵੀ ਗੁਰਜੰਟ ਸਿੰਘ ਬੋਹਾ ਤੇ ਸੰਤੋਖ ਸਿੰਘ ਸਾਗਰ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ਤੋਂ ਲੜਕੀਆਂ ਨੂੰ ਸਿਲਾਈ ਦਾ ਕੰਮ ਸਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੜਕੀਆਂ ਕੋਲ ਸਿਲਾਈ ਮਸ਼ੀਨਾਂ ਨਹੀਂ ਹਨ। ਉਹ ਵੀ ਸਿਲਾਈ ਸੈਂਟਰ ਵਿਚ ਆ ਕੇ ਸਿਲਾਈ ਦਾ ਕੋਰਸ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਲੋੜਵੰਦਾਂ ਅਤੇ ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਦੀ ਮੱਦਦ ਕੀਤੀ ਹੈ। ਇਸ ਸਮੇ ਉਨ੍ਹਾ ਉਨ੍ਹਾਂ ਸਰਕਾਰੀ ਸਕੀਮਾਂ ਦੀ ਲਗਾਤਾਰ ਜਾਗਰੂਕਤਾ ਕੀਤੀ ਜਾ ਰਹੀ ਹੈ। ਬੱਚਿਆਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਕੋਲੋਂ ਬੱਚਿਆਂ ਨਾਲ ਸਬੰਧਤ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਪੰਜਾਬ ਵਲੋਂ ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਹੈ। ਜ਼ਿਲ੍ਹਾ ਰੂਰਲ ਯੂਥ ਐਸੋਸੀਏਸ਼ਨ ਮਾਨਸਾ ਦੇ ਮਹਿਲਾ ਵਿੰਗ ਕਰਮਜੀਤ ਕੌਰ ਸਮਾਉ ਮੈਂਬਰ ਜ਼ਿਲ੍ਹਾ ਪ੍ਰਰਿਸ਼ਦ ਜਸਵੀਰ ਕੌਰ ਤੇ ਦਲਜੀਤ ਕੌਰ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਦਿਵਿਆਂਗ ਦੀ ਭਲਾਈ ਲਈ ਕੰਨਾਂ ਸੁਣਨ ਵਾਲੀਆਂ ਮਸ਼ੀਨਾਂ ਸਕੂਟਰੀਆ ਤੇ ਟ੍ਰਾਈ ਸਾਈਕਲ ਆਦਿ ਵੀ ਦਿਵਾਏ ਜਾਂਦੇ ਹਨ। ਸਰਕਾਰੀ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰ ਡਾ. ਕਿਸ਼ਨ ਲਾਲ, ਹੇਮਰਾਜ ਸ਼ਰਮਾ, ਸਰਬਜੀਤ ਕੌਰ, ਬਾਬਾ ਹਰੀ ਨਰੈਣ, ਗੁਰਦੀਪ ਸਿੰਘ ਵਿਰਕ, ਰਾਜਵਿੰਦਰ ਸਿੰਘ ਸਵੈਚ, ਮਾਸਟਰ ਜਰਨੈਲ ਸਿੰਘ ਸਿੰਘ ਆਦਿ ਵੀ ਹਾਜ਼ਰ ਸਨ।