ਭਾਜਪਾ ਦੀਆਂ ਨਰੇਗਾ ਖ਼ਤਮ ਕਰਨ ਦੀਆਂ ਸਾਜਿਸ਼ਾਂ ਨੂੰ ਜਨਤਕ ਕਰਾਂਗੇ : ਚੌਹਾਨ
ਕੇਂਦਰ ਦੀ ਮੋਦੀ ਸਰਕਾਰ
Publish Date: Fri, 09 Jan 2026 06:47 PM (IST)
Updated Date: Fri, 09 Jan 2026 06:48 PM (IST)

- 15 ਨੂੰ ਨਰੇਗਾ ਬਚਾਓ ਰੁਜ਼ਗਾਰ ਬਚਾਓ ਤਹਿਤ ਮਾਨਸਾ ਪੁੱਜਣ ਦਾ ਸੱਦਾ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਸਬੰਧੀ ਲੰਬੇ ਸਮੇਂ ਤੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ। ਪਹਿਲਾਂ ਉਨ੍ਹਾਂ ਦਾ ਬਜਟ ਘਟਾਉਣਾ ਅਤੇ 18 ਦਸੰਬਰ ਨੂੰ ਪਾਰਲੀਮੈਂਟ ਵਿੱਚ ਵੀਬੀ ਜੀ ਰਾਮ ਜੀ ਦੇ ਨਾਂ ਹੇਠ ਜਾਰੀ ਨੋਟੀਫ਼ਿਕੇਸ਼ਨ ਤਹਿਤ ਮਨਰੇਗਾ ਕਾਨੂੰਨ ਨੂੰ ਅਸਿੱਧੇ ਤੌਰ ’ਤੇ ਖ਼ਤਮ ਕਰਨ ਦੀ ਸਾਜਿਸ਼ ਰੱਚੀ ਗਈ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਸੰਘਰਸ਼ੀ ਲੋਕਾਂ ਵੱਲੋਂ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕ੍ਰਿਸ਼ਨ ਚੌਹਾਨ ਨੇ ਨੇੜਲੇ ਪਿੰਡ ਭੈਣੀਬਾਘਾ ਅਤੇ ਉੱਭਾ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ 60/ 40 ਦੇ ਅਨੁਪਾਤ ਤਹਿਤ ਜੋ ਆਰਥਿਕ ਬੋਝ ਸੂਬਾ ਸਰਕਾਰਾਂ ’ਤੇ ਪਾਇਆ ਜਾ ਰਿਹਾ ਹੈ। ਆਰਥਿਕ ਤੌਰ ’ਤੇ ਪਹਿਲਾਂ ਹੀ ਕਮਜ਼ੋਰ ਰਾਜ ਸਰਕਾਰਾਂ ਇਹ ਬਜਟ ਨੂੰ ਚੁਕਾ ਨਹੀਂ ਸਕਣਗੀਆਂ। ਇਸ ਕਾਰਨ ਮਨਰੇਗਾ ਵਰਕਰਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ। ਉਨ੍ਹਾਂ ਭਾਜਪਾ ਦੀ ਗਰੀਬ ਵਿਰੋਧੀ, ਮਜ਼ਦੂਰ ਵਿਰੋਧੀ ਇਸ ਨੀਤੀ ਨੂੰ ਜਨਤਕ ਕਰਨ ਲਈ ਨਰੇਗਾ ਬਚਾਉ ਰੁਜ਼ਗਾਰ ਬਚਾਉ ਰੋਸ ਪੰਦਰਵਾੜੇ ਤਹਿਤ ਮਾਨਸਾ ਵਿਖੇ ਹੋਣ ਵਾਲੀ 15 ਜਨਵਰੀ ਨੂੰ ਰੋਸ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੱਤਾ। ਇਸ ਉਪਰੰਤ ਇਸ ਰੋਸ ਰੈਲੀ ਮੌਕੇ ਉਕਤ ਮੰਗਾਂ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਮਨਰੇਗਾ ਵਰਕਰ ਬਿਜਲੀ ਐਕਟ 2025, ਚਾਰ ਲੇਬਰ ਕੋਡ ਅਤੇ ਬੀਜ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਮੋਤੀ ਸਿੰਘ ਭੈਣੀਬਾਘਾ, ਬਲਵੰਤ ਸਿੰਘ ਭੈਣੀਬਾਘਾ, ਰਮੇਸ਼ ਸਿੰਘ, ਕੁਲਦੀਪ ਕੌਰ ਪੰਚ, ਸੋਮਾ ਕੌਰ ਉੱਭਾ ਆਦਿ ਆਗੂ ਹਾਜ਼ਰ ਸਨ।